13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸਬ-ਤਹਿਸੀਲ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿਖੇ ਨਾਇਬ ਤਹਿਸੀਲਦਾਰ ਨਾ ਹੋਣ ਕਾਰਨ ਲੋਕਾਂ ਦੀ ਹੋ ਰਹੀ ਖੱਜਲ-ਖੁਆਰੀ

Ad Position 21
No active advertisement
ਅਜੀਤ ਡੈਸਕ 22-04-2026
ਸ੍ਰੀ ਹਰਗੋਬਿੰਦਪੁਰ, 21 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੀ ਸਬ-ਤਹਿਸੀਲ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਪਿਛਲੇ 10 ਦਿਨਾਂ ਤੋਂ ਨਾਇਬ ਤਹਸੀਲਦਾਰ ਨਾ ਹੋਣ ਕਾਰਨ ਲੋਕਾਂ ਦੀ ਵੱਡੀ ਪੱਧਰ 'ਤੇ ਖੱਜਲ-ਖੁਆਰੀ ਹੋ ਰਹੀ ਹੈ | ਇਕੱਤਰ ਕੀਤੀ ਜਾਣਕਾਰੀ ਮੁਤਾਬਕ 9 ਅਪ੍ਰੈਲ ਨੂੰ ਬਦਲੀ ਹੋਣ ਤੋਂ ਬਾਅਦ ਕੋਈ ਵੀ ਨਾਇਬ ਤਹਿਸੀਲਦਾਰ ਨੇ ਚਾਰਜ ਨਹੀਂ ਸੰਭਾਲਿਆ, ਜਿਸ ਕਰ ਕੇ 94 ਪਿੰਡਾਂ ਦੇ ਲੋਕ ਹਰ ਰੋਜ਼ ਪ੍ਰੇਸ਼ਾਨੀ ਹੋ ਰਹੇ ਹਨ | ਇਥੋਂ ਤੱਕ ਕਿ ਤਹਿਸੀਲ ਨਾਲ ਚੱਲਣ ਵਾਲੇ ਕਾਰੋਬਾਰ ਵਸੀਕਾ ਨਵੀਸ, ਅਸ਼ਟਾਮ ਫਰੋਸ਼ ਅਤੇ ਹੋਰ ਨਿੱਕੇ-ਮੋਟੇ ਰੁਜ਼ਗਾਰ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ | ਲੋਕ ਹਰ ਰੋਜ਼ ਜਿੱਥੇ ਰਜਿਸਟਰੀਆਂ ਕਰਵਾਉਣ ਲਈ ਆਉਂਦੇ ਹਨ, ਉੱਥੇ ਹਲਫ਼ੀਆ ਬਿਆਨ ਬਣਵਾਉਣ ਲਈ ਲੋਕ ਗੇੜੇ ਕੱਢਦੇ ਦਿਖਾਈ ਦੇ ਰਹੇ ਹਨ | ਇਥੋਂ ਤੱਕ ਕਿ ਕਣਕ ਦੀ ਫ਼ਸਲ ਕੱਟੀ ਜਾ ਚੁੱਕੀ ਹੈ ਅਤੇ ਲੋਕਾਂ ਵਲੋਂ ਨਿਸ਼ਾਨਦੇਹੀਆਂ ਅਪਲਾਈ ਕਰਨੀਆਂ ਹਨ, ਪਰ ਨਾਇਬ ਤਹਸੀਲਦਾਰ ਨਾ ਹੋਣ ਕਰ ਕੇ ਲੋਕ ਗੇੜੇ ਕੱਢ-ਕੱਢ ਕੇ ਦੁਖੀ ਹੋ ਚੁੱਕੇ ਹਨ | ਨਾਇਬ ਤਹਿਸੀਲਦਾਰ ਦੇ ਅਧਿਕਾਰ ਖੇਤਰ ਵਿਚ ਆਉਂਦੇ ਜਾਤੀ ਸਰਟੀਫਿਕੇਟ, ਇੰਤਕਾਲ, ਤਕਸੀਮਾਂ ਤੋਂ ਇਲਾਵਾ ਬੈਂਕਾਂ ਵਿਚੋਂ ਕਰਜ਼ਾ ਲੈਣ ਵੇਲੇ ਕਰਵਾਉਣ ਵਾਲੀਆਂ ਰਜਿਸਟਰੀਆਂ ਨਾ ਹੋਣ ਕਾਰਨ ਲੋਕ ਡਾਢੇ ਦੁਖੀ ਹਨ | ਸਬ ਤਹਿਸੀਲ ਵਿਚ ਜਿੱਥੇ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਰਜਿਸਟਰੀਆਂ ਹੁੰਦੀਆਂ ਸਨ, ਜਿਨਾਂ ਦੀ ਅਨੁਮਾਨ ਗਿਣਤੀ 15 ਤੋਂ 20 ਹੁੰਦੀ ਸੀ, ਪਰ ਪਿਛਲੇ 10 ਦਿਨਾਂ ਤੋਂ ਕੋਈ ਵੀ ਰਜਿਸਟਰੀ ਨਹੀਂ ਹੋਈ, ਜਿਸ ਕਰ ਕੇ ਰਜਿਸਟਰੀਆਂ ਦਾ ਕੰਮ ਜਮ੍ਹਾ ਹੋ ਚੁੱਕਾ ਹੈ | ਲੋਕ ਮੰਗ ਕਰ ਰਹੇ ਹਨ ਕਿ ਸਬ ਤਹਿਸੀਲ ਸ਼੍ਰੀ ਹਰਗੋਬਿੰਦਪੁਰ ਨੂੰ ਨਵਾਂ ਨਾਇਬ ਤਹਿਸੀਲਦਾਰ ਜਲਦ ਤੋਂ ਜਲਦ ਦਿੱਤਾ ਜਾਵੇ ਤਾਂ ਜੋ ਲੋਕਾਂ ਦੀ ਖੱਜਲ ਖੁਆਰੀ ਬੰਦ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਬਲਾਕ ਪ੍ਰਧਾਨ ਫੱਤੂਪੁਰ ਨੇ ਪਿੰਡਾਂ 'ਚ ਮੀਟਿੰਗਾਂ ਕਰ ਕੇ ਲੋਕਾਂ ਨੂੰ ਦੱਸੀਆਂ ਸਰਕਾਰ ਦੀਆਂ ਪ੍ਰਾਪਤੀਆਂ ਅਗਲੀ ਖ਼ਬਰ ਗੁਰਦਾਸਪੁਰ 'ਚ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ ਨੇ ਯੁਵਾ ਸ਼ਕਤੀ ਤੇ ਸਵੈ-ਰੱਖਿਆ ਦੀ ਭਾਵਨਾ ਨੂੰ ਦਿੱਤਾ ਨਵਾਂ ਜੋਸ਼
Ad Position 24