ਗੁਰਦਾਸਪੁਰ, 21 ਅਪ੍ਰੈਲ (ਚੱਕਰਾਜਾ)-ਜਿਮਨੇਜ਼ੀਅਮ ਹਾਲ ਗੁਰਦਾਸਪੁਰ ਵਿਚ ਕਰਵਾਈ ਗਈ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ ਨੇ ਨੌਜਵਾਨਾਂ ਵਿਚ ਅਨੁਸ਼ਾਸਨ, ਤਾਕਤ ਅਤੇ ਸਵੈ-ਰੱਖਿਆ ਪ੍ਰਤੀ ਜਾਗਰੂਕਤਾ ਨੂੰ ਨਵਾਂ ਉਤਸ਼ਾਹ ਦਿੱਤਾ | ਇਹ ਮਹੱਤਵਪੂਰਨ ਖੇਡ ਸਮਾਗਮ ਕਰਾਟੇ-ਡੋ ਐਸੋਸੀਏਸ਼ਨ ਗੁਰਦਾਸਪੁਰ ਵਲੋਂ ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਦੇ ਸਹਿਯੋਗ ਨਾਲ ਕਰਵਾਇਆ ਗਿਆ | ਚੈਂਪੀਅਨਸ਼ਿਪ ਦਾ ਸੁਚੱਜਾ ਪ੍ਰਬੰਧ ਨੈਸ਼ਨਲ ਕੋਚ ਗੁਰਜੰਤ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦੀ ਤਜਰਬੇਕਾਰ ਟੀਮ ਵਲੋਂ ਕੀਤਾ ਗਿਆ | ਇਸ ਚੈਂਪੀਅਨਸ਼ਿਪ ਵਿਚ ਜ਼ਿਲ੍ਹੇ ਭਰ ਤੋਂ ਲਗਪਗ 300 ਖਿਡਾਰੀਆਂ ਨੇ ਵੱਖ-ਵੱਖ ਸਕੂਲਾਂ ਤੇ ਅਕੈਡਮੀਆਂ ਦੀ ਨੁਮਾਇੰਦਗੀ ਕਰਦੇ ਹੋਏ ਭਾਗ ਲਿਆ | ਖਿਡਾਰੀਆਂ ਨੇ ਆਪਣੇ ਹੁਨਰ, ਦਿ੍ੜ੍ਹਤਾ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ | ਮੁਕਾਬਲਿਆਂ ਦੌਰਾਨ ਕਈ ਰੋਮਾਂਚਕ ਅਤੇ ਕਠਿਨ ਟੱਕਰਾਂ ਦੇਖਣ ਨੂੰ ਮਿਲੀਆਂ, ਜੋ ਖਿਡਾਰੀਆਂ ਦੀ ਮਿਹਨਤ ਅਤੇ ਕੋਚਾਂ ਦੀ ਲਗਨ ਨੂੰ ਦਰਸਾਉਂਦੀਆਂ ਸਨ | ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਕਰਾਟੇ ਟਰੇਨਿੰਗ ਸੈਂਟਰ ਨੇ 30 ਸੋਨੇ ਅਤੇ 15 ਚਾਂਦੀ ਦੇ ਤਗਮੇ ਜਿੱਤ ਕੇ ਆਲ ਓਵਰ ਚੈਂਪੀਅਨ ਟਰਾਫ਼ੀ ਆਪਣੇ ਨਾਮ ਕੀਤੀ | ਸ਼ੋਤੋਕਾਨ ਕਰਾਟੇ ਕਲੱਬ ਧਾਰੀਵਾਲ ਦੂਜੇ ਸਥਾਨ 'ਤੇ ਰਿਹਾ, ਜਦਕਿ ਐੱਚ.ਆਰ.ਏ. ਲੋਟਸ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ | ਟੂਰਨਾਮੈਂਟ ਦੀ ਉਦਘਾਟਨ ਸਮਾਗਮ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਵਲੋਂ ਕੀਤਾ ਗਿਆ | ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਧੁਨਿਕ ਸਮੇਂ ਵਿਚ ਕਰਾਟੇ ਇਕ ਮਹੱਤਵਪੂਰਨ ਸਵੈ-ਰੱਖਿਆ ਖੇਡ ਵਜੋਂ ਉੱਭਰ ਰਿਹਾ ਹੈ, ਖ਼ਾਸ ਕਰਕੇ ਲੜਕੀਆਂ ਲਈ | ਉਨ੍ਹਾਂ ਨੇ ਲੜਕੀਆਂ ਵਿਚ ਵੇਖੇ ਗਏ ਉਤਸ਼ਾਹ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਸ਼ਸ਼ਕਤੀਕਰਨ ਦੀ ਨਿਸ਼ਾਨੀ ਕਰਾਰ ਦਿੱਤਾ | ਮੈਡਲ ਵੰਡ ਸਮਾਗਮ ਗਗਨ ਮਹਾਜਨ ਵਲੋਂ ਕੀਤਾ ਗਿਆ, ਜਦਕਿ ਸਮਾਪਤੀ ਸਮਾਗਮ ਸਚਿਨ ਸ਼ਰਮਾ ਵਲੋਂ ਕਰਵਾਇਆ ਗਿਆ | ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ 31 ਮਈ ਨੂੰ ਅੰਮਿ੍ਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੋਣ ਵਾਲੀ ਸਟੇਟ ਕਰਾਟੇ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਚੁਣਿਆ ਗਿਆ | ਟੂਰਨਾਮੈਂਟ ਵਿਚ ਚੀਫ਼ ਰੈਫ਼ਰੀ ਸੈਂਸੇਈ ਅਰਜਨ ਮਾਰਸ਼ਲ ਦੇ ਨਾਲ ਲਵਲੀ ਸੈਣੀ, ਸੰਨੀ ਮਲਹੋਤਰਾ, ਬਲਜਿੰਦਰ ਸਿੰਘ, ਸਚਿਨ ਅਤੇ ਮੁਸਕਾਨ ਬਲਪ੍ਰੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ | ਕੋਚਿੰਗ ਟੀਮ ਵਿਚ ਬਲਜੀਤ, ਜੀਓਲਾਲ ਬੱਗਾ, ਯੋਗੇਸ਼ ਕੁਮਾਰ, ਰਾਹੁਲ, ਰਮਨ ਕੁਮਾਰ, ਅਜੈ, ਦੀਪਾਂਸ਼ੂ, ਮਮਤਾ, ਦਵਿੰਦਰ ਸਿੰਘ, ਨਾਨਕ ਪਾਂਡੇ, ਰੂਬੀ ਅਤੇ ਵਿਵੇਕ ਬੱਗਾ ਸ਼ਾਮਿਲ ਸਨ | ਇਸ ਮੌਕੇ ਡੀ. ਸੀ. ਡਬਲਯੂ. ਸੀ. ਦੇ ਕੋਆਰਡੀਨੇਟਰ ਬਖ਼ਸ਼ੀ ਰਾਜ, ਕੇ.ਪੀ. ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਤੇ ਪ੍ਰਸ਼ਾਸਕ ਵੀ