ਪੁਲਿਸ ਵਲੋਂ ਚਿੱਟਾ ਪੀਂਦੇ ਦੋ ਵਿਅਕਤੀ ਕਾਬੂ
ਅਜੀਤ ਡੈਸਕ
22-04-2026
ਮਾਧੋਪੁਰ/ਪਠਾਨਕੋਟ, 21 ਅਪ੍ਰੈਲ (ਵਿਨੋਦ, ਮਹਿਰਾ)-ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਚਿੱਟਾ ਪੀਂਦੇ ਫੜਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਮੋਹਿਤ ਟਾਂਕ ਨੇ ਦੱਸਿਆ ਕਿ ਏ.ਐੱਸ.ਆਈ. ਬਲਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਕਿ ਦੋ ਵਿਅਕਤੀ ਉਨ੍ਹਾਂ ਨੂੰ ਮਿਲੇ ਜੋ ਚਿੱਟਾ ਪੀਣ ਦੀ ਤਿਆਰੀ ਵਿਚ ਸਨ, ਜਿਨ੍ਹਾਂ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ | ਜਿਨ੍ਹਾਂ ਦੀ ਪਹਿਚਾਣ ਅੰਸ਼ੂ ਉਰਫ਼ ਆਰਿਅਨ ਪੁੱਤਰ ਰਮੇਸ਼ ਕੁਮਾਰ ਵਾਸੀ ਮਾਧੋਪੁਰ ਅਤੇ ਨੀਤਨ ਕੁਮਾਰ ਪੁੱਤਰ ਜੀਤ ਰਾਜ ਹਾਲ ਵਾਸੀ ਮਾਧੋਪੁਰ ਕੁੱਲੀਆਂ ਦੇ ਰੂਪ ਵਿਚ ਹੋਈ, ਜਿਨ੍ਹਾਂ ਦੇ ਖ਼ਿਲਾਫ਼ 27/61/85 ਐੱਨ.ਡੀ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਇਕ ਪੰਨੀ ਪੇਪਰ, ਲਾਈਟਰ ਅਤੇ 20 ਰੁਪਏ ਦਾ ਨੋਟ ਜਿਸ ਉੱਪਰ ਹੈਰੋਇਨਨੁਮਾ ਪਦਾਰਥ ਲੱਗਿਆ ਹੋਇਆ ਸੀ, ਕਬਜ਼ੇ ਵਿਚ ਲਏ ਗਏ ਹਨ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |