13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਅਕਸ਼ੇ ਤਿ੍ਤਿਆ ਮੌਕੇ ਮਹਿਲਾ ਉੱਤਥਾਨ ਮੰਡਲ ਤੇ ਬਾਪੂ ਜੀ ਆਸ਼ਰਮ ਦੁਆਰਾ ਭੰਡਾਰਾ <br/>

Ad Position 21
No active advertisement
ਅਜੀਤ ਡੈਸਕ 22-04-2026
ਘਰੋਟਾ, 21 ਅਪ੍ਰੈਲ (ਸੰਜੀਵ ਗੁਪਤਾ)- ਮਹਿਲਾ ਉਤਥਾਨ ਮੰਡਲ ਤੇ ਬਾਪੂ ਜੀ ਆਸ਼ਰਮ ਨੇ ਅਕਸ਼ੇ ਤਿ੍ਤਿਆ ਦੇ ਸ਼ੁੱਭ ਮੌਕੇ ਭੰਡਾਰਾ ਤੇ ਸਾਹਿਤ ਵੰਡ ਸਮਾਗਮ ਕਰਵਾਇਆ | ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਪੂਜਾ ਨਾਲ ਹੋਈ, ਜਿਸ ਤੋਂ ਬਾਅਦ ਸ਼ਰਧਾਲੂਆਂ ਤੇ ਲੋੜਵੰਦਾਂ ਨੂੰ ਭੋਜਨ ਤੇ ਮਠਿਆਈਆਂ ਵੰਡੀਆਂ ਗਈਆਂ | ਇਸ ਮੌਕੇ ਆਸ਼ਰਮ ਦੇ ਸੰਚਾਲਕ ਪੰਕਜ ਭਾਈ ਨੇ ਆਪਣੇ ਸੰਬੋਧਨ ਵਿਚ ਆਸ਼ਰਮ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਸੇਵਾ ਕਾਰਜਾਂ 'ਤੇ ਰੌਸ਼ਨੀ ਪਾਈ | ਉਨ੍ਹਾਂ ਕਿਹਾ ਕਿ ਸੰਸਥਾ ਲਗਾਤਾਰ ਸਮਾਜ ਵਿਚ ਜਾਗਰੂਕਤਾ ਫੈਲਾਉਣ, ਨਸ਼ਾ ਮੁਕਤ ਮੁਹਿੰਮ, ਯੁਵਾ ਧਨ ਸੁਰੱਖਿਆ ਮੁਹਿੰਮ ਤੇ ਘਰ-ਘਰ ਅਲਖ ਜਗਾਯੋ ਮੁਹਿੰਮ 'ਤੇ ਚਾਨਣਾ ਪਾਇਆ | ਉਨ੍ਹਾਂ ਲੋਕਾਂ ਨੂੰ ਇਨ੍ਹਾਂ ਮੁਹਿੰਮਾਂ 'ਚ ਸ਼ਾਮਿਲ ਹੋਣ ਤੇ ਸਮਾਜ ਨੂੰ ਬਿਹਤਰ ਦਿਸ਼ਾ ਦੇਣ ਵਿਚ ਸਹਿਯੋਗ ਕਰਨ ਦਾ ਸੱਦਾ ਦਿੱਤਾ | ਪ੍ਰੋਗਰਾਮ ਦੌਰਾਨ ਹਰੀ ਨਾਮ ਸੰਕੀਰਤਨ ਵੀ ਕਰਵਾਇਆ ਗਿਆ | ਇਸ ਦੇ ਨਾਲ ਨਸ਼ੇ ਤੋਂ ਸਾਵਧਾਨ, ਯੋਗ, ਈਸ਼ਵਰ ਦੇ ਵੱਲ ਸਾਹਿਤ ਵੰਡ ਕੇ ਅਧਿਆਤਮਿਕ ਜੀਵਨ ਅਪਣਾਉਣ ਦਾ ਸੰਦੇਸ਼ ਹਾਜ਼ਰ ਸੰਗਤ ਨੂੰ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕਾਸਮੈਟੋਲੋਜੀ ਯੂ.ਜੀ. ਡਿਪਲੋਮਾ 'ਚ ਨੰਦਿਨੀ ਪਹਿਲੇ ਸਥਾਨ 'ਤੇ ਰਹੀ ਅਗਲੀ ਖ਼ਬਰ 4 ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸ ਰਹੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰ
Ad Position 24