02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

'ਆਪ' ਸਰਕਾਰ ਵਲੋਂ ਬੇਅਦਬੀ ਮਾਮਲਿਆਂ 'ਤੇ ਲਿਆਂਦਾ ਕਾਨੂੰਨ ਇਤਿਹਾਸਕ: ਚੇਅਰਮੈਨ ਹਰੂਵਾਲ <br/>

Ad Position 21
No active advertisement
ਅਜੀਤ ਡੈਸਕ 24-04-2026
ਕੋਟਲੀ ਸੂਰਤ ਮੱਲ੍ਹੀ, 23 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਬੇਅਦਬੀ ਮਾਮਲਿਆਂ 'ਤੇ ਲਿਆਂਦਾ ਕਾਨੂੰਨ ਇਤਿਹਾਸਕ ਕਦਮ ਹੈ ਤੇ ਇਹ ਕਾਨੂੰਨ ਬਨਣ ਨਾਲ ਧਾਰਮਿਕ ਆਸਥਾ ਤੇ ਮਰਿਯਾਦਾ ਦੀ ਰੱਖਿਆ ਵਲ ਇਕ ਮਹੱਤਵਪੂਰਨ ਕਦਮ ਹੋਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਆਗੂ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਇਸ ਕਾਨੂੰਨ ਤਹਿਤ ਬੇਅਦਬੀ ਦੇ ਮਾਮਲਿਆਂ 'ਤੇ ਹੋਰ ਸਖ਼ਤ ਨਿਗਰਾਨੀ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣਗੀਆਂ ਜਿਸ ਕਰ ਕੇ ਕਿਸੇ ਵੀ ਪਵਿੱਤਰ ਗ੍ਰੰਥ ਦੀ ਬੇਅਦਬੀ ਕਰਨ ਦੀ ਹਿੰਮਤ ਨਹੀਂ ਹੋਵੇਗੀ | ਉਨ੍ਹਾਂ ਦੱਸਿਆ ਕਿ ਇਹ ਕਾਨੂੰਨ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ ਤੇ ਸਦਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ | ਇਸ ਮੌਕੇ ਦਲਬੀਰ ਸਿੰਘ ਭਿੱਲਾ ਕੋਟਲੀ, ਜਥੇਦਾਰ ਬਲਬੀਰ ਸਿੰਘ ਰਾਏਚੱਕ, ਸਰਪੰਚ ਮਲਕੀਤ ਸਿੰਘ ਕਾਲਾ ਡੇਰਾ ਪਠਾਣਾ, ਸਰਪੰਚ ਕੰਵਲਜੀਤ ਸਿੰਘ ਫੱਤੂਪੁਰ, ਸਰਪੰਚ ਕੁਲਦੀਪ ਸਿੰਘ ਰੰਧਾਵਾ ਗਵਾਰਾ, ਸਰਪੰਚ ਸਮਸੇਰ ਸਿੰਘ ਸ਼ੇਰਾ ਨਬੀਨਗਰ, ਸਰਪੰਚ ਸਾਹਿਬ ਸਿੰਘ ਅਲੀਨੰਗਲ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਸੱਬਾ ਸ਼ਿਕਾਰ, ਸਰਪੰਚ ਲਖਵਿੰਦਰ ਸਿੰਘ ਬਰਿਆਰ, ਸਰਪੰਚ ਗਿਆਨੀ ਰਛਪਾਲ ਸਿੰਘ ਕੋਟਲੀ, ਸਰਪੰਚ ਸੁਖਵਿੰਦਰ ਸਿੰਘ ਕੋਟਲੀ, ਸਰਪੰਚ ਜਸਮੇਲ ਸਿੰਘ ਕੁਹਾਲੀ, ਬਾਜ ਸਿੰਘ ਰਾਏਚੱਕ, ਸਰਪੰਚ ਦਵਿੰਦਰ ਸਿੰਘ ਹੈਪੀ ਮਲਕਪੁਰ, ਸਰਪੰਚ ਰਣਜੋਧ ਸਿੰਘ ਅਠਵਾਲ, ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਲਖਵਿੰਦਰ ਸਿੰਘ ਵੜੈਚ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਮੱਕਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ ਅਗਲੀ ਖ਼ਬਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਫੋਕਲ ਪੁਆਇੰਟ ਮਰਾੜਾ ਤੇ ਕਸਬਾ ਬਹਿਰਾਮਪੁਰ ਦੀਆਂ ਮੰਡੀਆਂ ਦਾ ਦੌਰਾ
Ad Position 24