30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਜੀ.ਐਨ.ਡੀ.ਯੂ. ਕਾਲਜ ਨਰੋਟ ਜੈਮਲ ਸਿੰਘ ਵਿਖੇ ਐਮ.ਕੇ.ਆਰ. ਟੈਕਸੋਫਟ ਵਲੋਂ ਪਲੇਸਮੈਂਟ ਡਰਾਈਵ

Ad Position 21
No active advertisement
ਅਜੀਤ ਡੈਸਕ 24-04-2026
ਨਰੋਟ ਜੈਮਲ ਸਿੰਘ, 23 ਅਪ੍ਰੈਲ (ਸ਼ਸ਼ੀ ਕੁਮਾਰ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵਿਖੇ ਕਾਨਫ਼ਰੰਸ ਹਾਲ ਵਿਚ ਪਿ੍ੰਸੀਪਲ ਡਾ: ਅਰਪਨਾ ਦੀ ਪ੍ਰਧਾਨਗੀ ਹੇਠ ਐਮ.ਕੇ.ਆਰ. ਟੈਕਸੋਫਟ ਦੁਆਰਾ ਪਲੇਸਮੈਂਟ ਡਰਾਈਵ ਕਰਵਾਈ ਗਈ ਜਿਸ ਵਿਚ ਅੰਤਿਮ ਸਾਲ ਅਤੇ ਪ੍ਰੀ-ਫਾਈਨਲ ਸਾਲ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ | ਕੰਪਨੀ ਦੁਆਰਾ ਡਿਜ਼ੀਟਲ ਮਾਰਕੀਟਿੰਗ, ਐਸ.ਈ.ਓ., ਕੰਟੈਂਟ ਰਾਈਟਿੰਗ, ਵੀਡੀਓ ਐਡੀਟਿੰਗ ਤੇ ਵੈੱਬਸਾਈਟ ਡਿਵੈਲਪਮੈਂਟ ਵਰਗੇ ਵੱਖ-ਵੱਖ ਅਹੁਦਿਆਂ ਲਈ ਭਰਤੀ ਕੀਤੀ ਗਈ | ਇਸ ਕੰਪਨੀ ਵਲੋਂ ਅਹੁਦਿਆਂ ਦੀ ਭਰਤੀ ਲਈ ਚੋਣ ਪ੍ਰਕਿਰਿਆ ਨੂੰ ਅਪਣਾਇਆ ਗਿਆ | ਸਭ ਤੋਂ ਪਹਿਲਾਂ ਵਿਦਿਆਰਥੀਆਂ ਦਾ ਅੰਗਰੇਜ਼ੀ ਵਿਆਕਰਨ ਸਕਿੱਲ ਟੈਸਟ ਲਿਆ ਗਿਆ ਜਿਸ ਵਿਚ ਵਿਦਿਆਰਥੀਆਂ ਦੀ ਅੰਗਰੇਜ਼ੀ ਲਿਖਣ ਲਈ ਵਿਸ਼ਾ ਦਿੱਤਾ ਗਿਆ ਸੀ ਤਾਂ ਜੋ ਉਨ੍ਹਾਂ ਦੇ ਅੰਗਰੇਜ਼ੀ ਹੁਨਰ ਬਾਰੇ ਪੂਰੀ ਜਾਣਕਾਰੀ ਲਈ ਜਾ ਸਕੇ | ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਮੌਕ ਇੰਟਰਵਿਊ ਲਈ ਬੁਲਾਇਆ ਗਿਆ | ਇਸ ਕੰਪਨੀ ਦਾ ਕੰਮ 90 ਫੀਸਦੀ ਅਮਰੀਕਾ ਨਾਲ ਸਬੰਧਿਤ ਹੈ | ਇਸ ਕੰਪਨੀ ਦੀ ਪ੍ਰੋਜੈਕਟ ਮੈਨੇਜਰ ਵੀ ਇਸੇ ਕਾਲਜ ਨਾਲ ਸਬੰਧਿਤ ਹੈ | ਕੰਪਨੀ ਵਿਚ ਵਿਦਿਆਰਥੀਆਂ ਦੇ ਅਭਿਆਸ ਨੇ ਉਨ੍ਹਾਂ ਦੀ ਨੌਕਰੀ ਲਈ ਇਕ ਮਜ਼ਬੂਤ ਨੀਂਹ ਰੱਖੀ | ਬਹੁਤ ਸਾਰੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ | ਇਸ ਕੰਪਨੀ ਦੁਆਰਾ ਕਾਲਜ ਦੇ ਚੁਣੇ ਗਏ ਵਿਦਿਆਰਥੀਆਂ ਨੂੰ ਪਹਿਲਾਂ ਉਨ੍ਹਾਂ ਦੇ ਕੰਮ ਲਈ ਸਿਖਲਾਈ ਦਿੱਤੀ ਜਾਵੇਗੀ | ਇਸ ਕੰਪਨੀ ਦੁਆਰਾ ਕਾਲਜ ਦੇ ਕੁੱਲ 18 ਵਿਦਿਆਰਥੀਆਂ ਦੀ ਚੋਣ ਕੀਤੀ ਗਈ | ਕਾਲਜ ਪਿ੍ੰਸੀਪਲ ਦੁਆਰਾ ਇਹ ਭਰੋਸਾ ਦਿਵਾਇਆ ਗਿਆ ਕਿ ਆਉਣ ਵਾਲੇ ਭਵਿੱਖ ਵਿਚ ਵੀ ਕਾਲਜ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਪਲੇਸਮੈਂਟ ਕਰਦਾ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਪਰਿਵਾਰ ਵਲੋਂ ਸਕੂਲ ਨੂੰ ਵਾਟਰ ਕੂਲਰ ਅਤੇ ਫਿਲਟਰ ਭੇਟ ਅਗਲੀ ਖ਼ਬਰ ਲੁਧਿਆਣਾ ਵਿਖੇ ਹੋਣ ਜਾ ਰਿਹਾ ਕਸ਼ਯਪ ਰਾਜਪੂਤ ਪਰਿਵਾਰ ਸੰਮੇਲਨ ਰਚੇਗਾ ਇਤਿਹਾਸ <br/>
Ad Position 24