30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਲੁਧਿਆਣਾ ਵਿਖੇ ਹੋਣ ਜਾ ਰਿਹਾ ਕਸ਼ਯਪ ਰਾਜਪੂਤ ਪਰਿਵਾਰ ਸੰਮੇਲਨ ਰਚੇਗਾ ਇਤਿਹਾਸ <br/>

Ad Position 21
No active advertisement
ਅਜੀਤ ਡੈਸਕ 24-04-2026
ਲੁਧਿਆਣਾ, 23 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਕਸ਼ਯਪ ਰਾਜਪੂਤ ਸਮਾਜ ਦਾ 16ਵਾਂ ਪਰਿਵਾਰ ਸੰਮੇਲਨ ਇਸ ਵਾਰ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ¢ ਇਹ ਪਹਿਲੀ ਵਾਰ ਹੈ ਕਿ ਪਰਿਵਾਰ ਸੰਮੇਲਨ ਲੁਧਿਆਣਾ ਵਿਖੇ ਹੋਵੇਗਾ¢ ਇਸ ਸੰਮੇਲਨ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਬਲਦੇਵ ਰਾਜ ਪੰਨਾ ਦੀ ਅਗਵਾਈ ਹੇਠ ਕਰਵਾਈ ਗਈ¢ ਮੀਟਿੰਗ ਵਿਚ ਸੰਮੇਲਨ ਦੇ ਮੁੱਖ ਆਯੋਜਕ ਕਰਨਾਲ ਤੋਂ ਆਲ ਇੰਡੀਆ ਕਸ਼ਯਪ ਰਾਜਪੂਤ ਪੰਜਾਬੀ ਰਾਜਪੂਤ ਵੈੱਲਫੇਅਰ ਸੁਸਾਇਟੀ ਦੇ ਰਾਸ਼ਟਰੀ ਪ੍ਰਧਾਨ ਅਨੂਪ ਭਾਰਦਵਾਜ ਉਚੇਚੇ ਤÏਰ ਤੇ ਸ਼ਾਮਲ ਹੋਏ | ਸੰਮੇਲਨ ਦੇ ਸੰਯੋਜਕ ਕਸ਼ਯਪ ਕ੍ਰਾਂਤੀ ਦੇ ਮਾਲਕ ਨਰਿੰਦਰ ਕਸ਼ਯਪ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਦੇ ਕਸ਼ਯਪ ਸਮਾਜ ਦੀ ਬਹੁਤ ਸਮੇਂ ਤੋਂ ਮੰਗ ਸੀ ਕਿ ਪਰਿਵਾਰ ਸੰਮੇਲਨ ਲੁਧਿਆਣਾ ਵਿਖੇ ਕਰਵਾਇਆ ਜਾਵੇ¢ ਇਸ ਵਾਰ ਸੰਮੇਲਨ ਲੁਧਿਆਣਾ ਦੇ ਸ਼ਹਿਨਸ਼ਾਹ ਪੈਲੇਸ, ਫ਼ਿਰੋਜਪੁਰ ਰੋਡ ਵਿਖੇ 3 ਮਈ ਨੂੰ ਕਰਵਾਇਆ ਜਾ ਰਿਹਾ ਹੈ¢ ਇਸ ਸੰਮੇਲਨ ਨੂੰ ਲੈ ਕੇ ਲੁਧਿਆਣਾ ਸ਼ਹਿਰ ਦੇ ਕਸ਼ਯਪ ਸਮਾਜ ਦੇ ਪਰਿਵਾਰਾਂ ਅਤੇ ਆਯੋਜਕਾਂ ਵਿਚ ਬਹੁਤ ਉਤਸ਼ਾਹ ਹੈ¢ ਇਹ ਸੰਮੇਲਨ ਲੁਧਿਆਣਾ ਦੇ ਸੁਖਦੇਵ ਸਿੰਘ ਰਾਜ, ਭਾਰਤ ਭੂਸ਼ਣ ਭਾਰਤੀ, ਬਲਜੀਤ ਸਿੰਘ ਗਾਦੜੀ, ਬਲਦੇਵ ਰਾਜ ਪੰਨਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ¢ ਇਹਨਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲੁਧਿਆਣਾ ਦੇ ਮੁੱਖ ਇੰਡਸਟਰੀਲਿਸਟ, ਬਿਜ਼ਨਸਮੈਨ ਅਤੇ ਸਮਾਜ ਸੇਵੀ ਸ਼ਾਮਲ ਹੋਏ ਅਤੇ ਸੰਮੇਲਨ ਨੂੰ ਸਫਲ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ¢ ਰਾਸ਼ਟਰੀ ਪ੍ਰਧਾਨ ਅਨੂਪ ਭਾਰਦਵਾਜ ਨੇ ਕਿਹਾ ਇਕ ਇਸ ਦਿਨ ਪਰਿਵਾਰ ਸੰਮੇਲਨ ਅਤੇ ਮਹਾਂਰਿਸ਼ੀ ਕਸ਼ਯਪ ਜਨਮ ਉਤਸਵ ਮਨਾਇਆ ਜਾਏਗਾ ਜਿਸ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਹੋਣਗੇ¢ ਇਸ ਤੋਂ ਇਲਾਵਾ ਕਸ਼ਯਪ ਸਮਾਜ ਦੇ ਹੋਰ ਕੇਂਦਰੀ ਮੰਤਰੀ ਵੀ ਸ਼ਾਮਲ ਹੋਣਗੇ¢ ਭਾਰਤ ਭੂਸ਼ਣ ਭਾਰਤੀ ਨੇ ਕਿਹਾ ਕਿ ਸੰਮੇਲਨ ਨੂੰ ਲੈ ਕੇ ਸਾਰਾ ਸਮਾਜ ਬਹੁਤ ਜੋਸ਼ ਵਿਚ ਹੈ ਅਤੇ ਕਸ਼ਯਪ ਰਾਜਪੂਤ ਪਰਿਵਾਰਾਂ ਨੂੰ ਜੋੜਨ ਲਈ ਇਹ ਇਕ ਨਵੀਂ ਸ਼ੁਰੂਆਤ ਹੋਵੇਗੀ | ਇੱਥੇ ਆਉਣ ਵਾਲੇ ਪਰਿਵਾਰਾਂ ਦੀ ਆਪਸੀ ਜਾਣ-ਪਛਾਣ ਕਰਵਾਈ ਜਾਏਗੀ ਅਤੇ ਬੱਚਿਆਂ ਦੇ ਰਿਸ਼ਤਿਆਂ ਬਾਰੇ ਵੀ ਦੱਸਿਆ ਜਾਏਗਾ¢ ਅੱਜ ਦੀ ਮੀਟਿੰਗ ਵਿਚ ਭਾਰਤ ਭੂਸ਼ਣ ਭਾਰਤੀ, ਅਨੂਪ ਭਾਰਦਵਾਜ, ਬਲਦੇਵ ਰਾਜ ਪੰਨਾ, ਸੁਖਦੇਵ ਸਿੰਘ ਰਾਜ, ਨਰਿੰਦਰ ਕਸ਼ਯਪ, ਬਲਜੀਤ ਸਿੰਘ ਗਾਦੜੀ, ਪ੍ਰਦੀਪ ਨੂਰੀ, ਸੰਨੀ ਪੰਨਾ, ਰਾਕੇਸ਼ ਮਾਲੜਾ, ਲਖਵੀਰ ਸਿੰਘ ਰੋਹਲ, ਮਹਿੰਦਰ ਸਿੰਘ, ਸੋਨੂੰ ਝਾਂਸਲ, ਮਨੋਜ ਮਾਲੜਾ, ਜਗਦੀਸ਼ ਸਿੰਘ ਲਾਟੀ, ਪਰਮਜੀਤ ਸਿੰਘ ਖੰਨਾ, ਜਗਤਾਰ ਸਿੰਘ, ਐਸ.ਪੀ. ਧਰਮਵੀਰ ਸਿੰਘ, ਡਾ. ਬਲਜੀਤ ਸਿੰਘ ਝਾਂਸਲ ਆਦਿ ਮੈਂਬਰ ਸ਼ਾਮਿਲ ਹੋਏ ਅਤੇ ਆਪਣੇ ਵਿਚਾਰ ਰੱਖੇ¢

Ad Position 22
No active advertisement
ਪਿਛਲੀ ਖ਼ਬਰ ਜੀ.ਐਨ.ਡੀ.ਯੂ. ਕਾਲਜ ਨਰੋਟ ਜੈਮਲ ਸਿੰਘ ਵਿਖੇ ਐਮ.ਕੇ.ਆਰ. ਟੈਕਸੋਫਟ ਵਲੋਂ ਪਲੇਸਮੈਂਟ ਡਰਾਈਵ ਅਗਲੀ ਖ਼ਬਰ ਵਿਸ਼ਵ ਧਰਤੀ ਦਿਵਸ ਉਤਸ਼ਾਹ ਨਾਲ ਮਨਾਇਆ <br/>
Ad Position 24