30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੱਖ-ਵੱਖ ਸਕੂਲਾਂ 'ਚ ਕਰੀਬ 48 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 24-04-2026
ਤਾਰਾਗੜ੍ਹ, 23 ਅਪ੍ਰੈਲ (ਸੋਹਨ ਲਾਲ)- ਸਿੱਖਿਆ ਦੇ ਖੇਤਰ ਅੰਦਰ ਭਾਰੀ ਬਦਲਾਅ ਨੰੂ ਲੈ ਕੇ ਸਿੱਖਿਆ ਕ੍ਰਾਂਤੀ ਦੇ ਅਧੀਨ ਸਕੂਲਾਂ ਅੰਦਰ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਅਧੀਨ ਅੱਜ ਕਰੀਬ 48 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟ ਵਿਧਾਨ ਸਭਾ ਹਲਕਾ ਭੋਆ ਦੇ ਵੱਖ-ਵੱਖ ਸਕੂਲਾਂ ਅੰਦਰ ਮੁਕੰਮਲ ਕਰ ਕੇ ਸਕੂਲਾਂ ਨੰੂ ਸਮਰਪਿਤ ਕੀਤੇ ਗਏ ਹਨ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਿਹੋੜਾ ਕਲਾਂ, ਝੇਲਾ ਆਮਦਾ ਸ਼ਕਰਗੜ੍ਹ, ਨਰਾਇਣਪੁਰ ਤੇ ਤਾਰਾਗੜ੍ਹ ਵਿਖੇ ਸਥਿਤ ਸਕੂਲਾਂ ਅੰਦਰ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਕੀਤਾ | ਇਸ ਮੌਕੇ ਸਕੱਤਰ ਮਾਝਾ ਜ਼ੋਨ ਇੰਚਾਰਜ ਨਰੇਸ਼ ਸੈਣੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਪ੍ਰੀਤ ਕੌਰ, ਬਲਾਕ ਪ੍ਰਧਾਨ ਸੰਦੀਪ ਕੁਮਾਰ, ਐਡਵੋਕੇਟ ਰਮੇਸ਼ ਚੰਦਰ, ਨਿਤਿਨ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਕਿਰਨ ਕੁਮਾਰੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਲੋਕ ਸੰਮਤੀ ਉਪ ਚੇਅਰਮੈਨ ਰੀਤੂ ਮਿਨਹਾਸ, ਫੌਜੀ ਸਤੀਸ਼ ਸੈਣੀ ਬਿੱਟੂ, ਸਰਪੰਚ ਰੋਜ਼ੀ ਸੈਣੀ, ਡਿਪਟੀ ਡੀ.ਈ.ਓ. (ਸੈ:) ਅਮਨਦੀਪ ਕੁਮਾਰ, ਡੀ.ਈ.ਓ. (ਐਲੀ:) ਡੀ.ਜੀ. ਸਿੰਘ ਤੇ ਹੋਰ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਸਿੱਖਿਆ ਕ੍ਰਾਂਤੀ ਅਧੀਨ ਸਰਕਾਰੀ ਹਾਈ ਸਕੂਲ ਸਿਹੋੜਾ ਕਲਾਂ ਵਿਖੇ 9.55 ਲੱਖ ਰੁਪਏ ਦੀ ਲਾਗਤ ਨਾਲ ਏ.ਸੀ.ਟੀ. ਕਮਰਿਆਂ ਦਾ ਨਿਰਮਾਣ, ਸਰਕਾਰੀ ਹਾਈ ਸਕੂਲ ਝੇਲਾ ਆਮਦਾ ਸ਼ਕਰਗੜ੍ਹ ਵਿਖੇ ਲਾਇਬ੍ਰੇਰੀ ਤੇ ਕਲਾਸ ਰੂਮ ਕਰੀਬ 21.15 ਲੱਖ ਰੁਪਏ ਦੀ ਲਾਗਤ ਨਾਲ, ਸਰਕਾਰੀ ਪ੍ਰਾਇਮਰੀ ਸਕੂਲ ਨਰਾਇਣਪੁਰ (ਨਰੋਟ ਜੈਮਲ ਸਿੰਘ) ਵਿਖੇ 7.51 ਲੱਖ ਰੁਪਏ ਦੀ ਲਾਗਤ ਕਮਰਿਆਂ ਦਾ ਨਿਰਮਾਣ ਕਰਕੇ ਸਕੂਲਾਂ ਨੰੂ ਸਮਰਪਿਤ ਕੀਤੇ ਗਏ ਹਨ | ਉਨ੍ਹਾਂ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਉਪਰਾਲਿਆਂ ਸਦਕਾ ਅੱਜ ਪੰਜਾਬ ਸਿੱਖਿਆ ਦੇ ਖੇਤਰ ਅੰਦਰ ਤੇ ਖੇਡਾਂ ਦੇ ਖੇਤਰ ਅੰਦਰ ਵੱਡੀਆਂ ਮੱਲਾਂ ਮਾਰ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਦਾ ਉਦੇਸ਼ ਹਰ ਬੱਚੇ ਨੰੂ ਮਿਆਰੀ ਤੇ ਰੁਜ਼ਗਾਰ ਮੁਖੀ ਸਿੱਖਿਆ ਦੇਣਾ ਹੈ | ਇਸ ਮੌਕੇ ਸੀ.ਐਚ.ਸੀ. ਸਰਬਜੀਤ ਕੌਰ, ਸੀ.ਐਚ.ਟੀ. ਪਵਨ ਕੁਮਾਰ, ਗੀਤਿਕਾ ਮਹਾਜਨ, ਸੰਜੀਵ ਮਨੀ, ਸਮਾਰਟ ਸਕੂਲ ਕੋਆਰਡੀਨੇਟਰ ਬਲਜਿੰਦਰ ਕੁਮਾਰ, ਬਲਕਾਰ ਅੱਤਰੀ ਅਤੇ ਪੂਜਾ ਸੈਣੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ 'ਚ ਸਵ: ਤੇਜਵੀਰ ਚੀਮਾ ਨੂੰ ਸਮਰਪਿਤ ਖ਼ੂਨਦਾਨ ਕੈਂਪ ਅਗਲੀ ਖ਼ਬਰ ਸਮਾਜ ਸੇਵੀ ਪਰਿਵਾਰ ਵਲੋਂ ਸਕੂਲ ਨੂੰ ਵਾਟਰ ਕੂਲਰ ਅਤੇ ਫਿਲਟਰ ਭੇਟ
Ad Position 24