ਮੁੱਲਾਂਪੁਰ-ਦਾਖਾ, 23 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਕਾਰਗਿਲ ਦੇ ਯੋਧੇ ਜਤਿੰਦਰ ਸਿੰਘ ਦੇ ਸਪੁੱਤਰ ਸਵ: ਤੇਜਵੀਰ ਸਿੰਘ ਚੀਮਾ ਨੂੰ ਸਮਰਪਿਤ ਉਸ ਦੇ ਦੋਸਤਾਂ-ਮਿੱਤਰਾਂ ਵਲੋਂ ਰਲ ਕੇ ਮੰਡੀ ਮੁੱਲਾਂਪੁਰ ਦੇ ਅੰਬੇਡਕਰ ਭਵਨ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਬੱਸੀ ਹਸਪਤਾਲ ਲੁਧਿਆਣਾ ਦੇ ਬਲੱਡ ਬੈਂਕ ਡਾਕਟਰਾਂ ਵਲੋਂ ਖੂਨ ਇਕੱਤਰ ਕਰਨ ਵਾਲੇ ਨੌਜਵਾਨਾਂ ਨੂੰ ਦੱਸਿਆ ਕਿ ਅੱਜ ਦੇ ਕੈਂਪ ਦਾ ਇਕ-ਇਕ ਯੂਨਿਟ ਖੂਨ ਸੜਕ ਹਾਦਸੇ ਦੇ ਫੱਟੜਾਂ, ਲੰਬਾ ਰੋਗਾਂ ਮਰੀਜ਼ਾਂ ਦੀ ਜਾਨ ਬਚਾ ਸਕਦਾ ਹੈ | ਗੁਰਵਿੰਦਰ ਸਿੰਘ ਗੋਲਡੀ, ਹਰਜੋਤ ਚੀਮਾ ਵਲੋਂ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ ਵਿਖੇ ਜਾਂਗਪੁਰ ਵਾਲੇ ਚੀਮਾ ਪਰਿਵਾਰ ਦਵਿੰਦਰ ਸਿੰਘ ਬਿੱਲਾ ਦਾ ਭਤੀਜਾ ਅਤੇ ਕਾਰਗਿਲ ਦੇ ਯੋਧੇ ਸਵ: ਜਤਿੰਦਰ ਸਿੰਘ ਦੇ ਸਪੁੱਤਰ ਸਵ: ਤੇਜਵੀਰ ਸਿੰਘ ਦੇ ਵਿਸ਼ਾਲ ਦੋਸਤੀ ਘੇਰੇ ਦਾ ਜਾਮਨ ਅੱਜ ਦੇ ਨੌਜਵਾਨਾਂ ਦੀ ਇਕੱਤਰਤਾ ਗਵਾਹੀ ਭਰਦੀ ਹੈ | ਬਲੱਡ ਸੈਂਟਰ ਬੱਸੀ ਨਰਸਿੰਗ ਹੋਮ ਪ੍ਰਾ: ਲਿਮ: ਲੁਧਿਆਣਾ ਦੇ ਡਾਕਟਰਾਂ ਵਲੋਂ 70 ਯੂਨਿਟ ਖੂਨ ਇਕੱਤਰ ਕੀਤਾ ਗਿਆ | ਮਿ੍ਤਕ ਤੇਜਵੀਰ ਸਿੰਘ ਦੀ ਮਾਤਾ ਅਤੇ ਹਰਜੋਤ ਭਰਾਤਾ ਵਲੋਂ ਖੂਨਦਾਨੀਆਂ ਲਈ ਫ਼ਲ, ਦੁੱਧ ਦਾ ਪ੍ਰਬੰਧ ਕੀਤਾ ਹੋਇਆ ਸੀ | ਖ਼ੂਨਦਾਨ ਕੈਂਪ ਸਮੇਂ ਖ਼ੂਨਦਾਨੀ ਨੌਜਵਾਨਾਂ ਨੂੰ ਸਰਟੀਫਿਕੇਟ ਤਕਸੀਮ ਕਰਨ ਸਮੇਂ ਗੁਰਪ੍ਰੀਤ ਸਿੰਘ (ਗਾਰਮੈਂਟ ਸਟੋਰ), ਅਰਸ਼ਦੀਪ ਸਿੰਘ ਧਾਲੀਵਾਲ, ਇੰਦਰਵੀਰ ਸਿੰਘ ਗਰੇਵਾਲ, ਮਨਦੀਪ ਸਿੰਘ ਜਗਰਾਉਂ, ਮਾਨ ਖੰਡਲ, ਗੁਰਮੀਤ ਸਿੰਘ, ਗੁਰਸੇਵਕ ਸਿੰਘ, ਸ਼ੰਮੀ ਮੁੱਲਾਂਪੁਰ, ਹੋਰ ਮੌਜੂਦ ਰਹੇ |