ਘੁਮਾਣ, 24 ਅਪ੍ਰੈਲ (ਬੰਮਰਾਹ)- ਥਾਣਾ ਘੁਮਾਣ ਦੀ ਪੁਲਿਸ ਵਲੋਂ ਪਿਛਲੇ ਕੁਝ ਦਿਨਾਂ ਵਿਚ ਵੱਡੀ ਗਿਣਤੀ 'ਚ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਕਾਬੂ ਕੀਤਾ ਹੈ ਤੇ ਨਸ਼ੇ ਦੀ ਵੱਡੀ ਰਿਕਵਰੀ ਵੀ ਕੀਤੀ ਗਈ ਹੈ | ਇਸੇ ਤਹਿਤ ਹੀ ਥਾਣਾ ਘੁਮਾਣ ਦੇ ਮੁਖੀ ਹਰਜਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੇ ਪਿੰਡ ਚਾਚੋਕੇ ਨੂੰ ਜਾ ਰਹੀ ਸੀ, ਜਦ ਪੁਲਿਸ ਸੂਆ ਪੰਡੋਰੀ ਨੇੜੇ ਪਹੁੰਚੀ ਤਾਂ 2 ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ ਤਾਂ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ 'ਤੇ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕੀਤਾ ਜਿਨਾਂ ਦੀ ਪਹਿਚਾਣ ਗੁਰਜੰਟ ਸਿੰਘ ਉਰਫ਼ ਗੁਰਚਰਨ ਸਿੰਘ, ਪੁੱਤਰ ਸਮੁੰਦ ਸਿੰਘ ਵਾਸੀ ਭੱਟੀਵਾਲ ਤੇ ਜਤਿੰਦਰ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਸ਼ੈਰੋਵਾਲ ਵਜੋਂ ਹੋਈ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਹੈਰੋਇਨ ਵੇਚਣ ਵਾਲੇ ਇਨ੍ਹਾਂ ਨੌਜਵਾਨਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ |