10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਟਾਲਾ 'ਚ ਗੋਲੀਆਂ ਚੱਲਣ ਦੇ ਮਾਮਲੇ 'ਚ ਸੇਵਾ-ਮੁਕਤ ਫ਼ੌਜੀ ਸਮੇਤ 2 ਔਰਤਾਂ ਕਾਬੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਬਟਾਲਾ, 24 ਅਪ੍ਰੈਲ (ਹਰਦੇਵ ਸਿੰਘ ਸੰਧੂ)-ਪੁਲਿਸ ਚੌਕੀ ਅਰਬਨ ਅਸਟੇਟ ਦੀ ਪੁਲਿਸ ਵਲੋਂ ਗੋਲੀਆਂ ਚਲਾਉਣ ਦੇ ਜੁਰਮ ਹੇਠ ਇਕ ਸੇਵਾ ਮੁਕਤ ਫੌਜੀ ਤੇ 2 ਔਰਤਾਂ ਨੂੰ ਕਾਬੂ ਕੀਤਾ ਗਿਆ ਹੈ | ਪੁਲਿਸ ਚੌਕੀ ਅਰਬਨ ਅਸਟੇਟ ਬਟਾਲਾ ਦੇ ਇੰਚਾਰਜ ਏ.ਐਸ.ਆਈ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਕਿ ਸਥਾਨਕ ਉਮਰਪੁਰਾ ਵਿਖੇ ਬਾਜਵਾ ਕਾਲੋਨੀ 'ਚ ਗੋਲੀਆਂ ਚੱਲਣ ਦੀ ਵਾਰਦਾਤ ਹੋਈ ਹੈ, ਜਿਸ ਸਬੰਧੀ ਤੁਰੰਤ ਅਸੀਂ ਮੌਕੇ ਉੱਪਰ ਪਹੁੰਚੇ ਤੇ ਗੋਲੀਆਂ ਚਲਾਉਣ ਵਾਲੇ ਮੁਜਰਮ ਮਨਜਿੰਦਰ ਸਿੰਘ ਵਾਸੀ ਸੰਤ ਨਗਰ ਗੁਰਦਾਸਪੁਰ ਨੂੰ ਕਾਬੂ ਕੀਤਾ | ਇਸ ਕੋਲੋਂ ਇਕ ਰਿਵਾਲਵਰ 32 ਬੋਰ ਬਰਾਮਦ ਹੋਇਆ ਤੇ 2 ਖੋਲ ਵੀ ਮਿਲੇ | ਕਾਬੂ ਕੀਤਾ ਗਿਆ ਮਨਜਿੰਦਰ ਸਿੰਘ ਸੇਵਾ-ਮੁਕਤ ਫੌਜੀ ਹੈ | ਇਸ ਨਾਲ 2 ਔਰਤਾਂ ਗਗਨ ਵਾਸੀ ਸਰਵਾਲੀ ਹਾਲ ਵਾਸੀ ਮੁਰਗੀ ਮੁਹੱਲਾ ਬਟਾਲਾ ਤੇ ਕੰਵਲਜੀਤ ਕੌਰ ਵਾਸੀ ਬਾਜਵਾ ਕਾਲੋਨੀ ਬਟਾਲਾ ਨੂੰ ਕਾਬੂ ਕੀਤਾ ਗਿਆ ਹੈ | ਇਨ੍ਹਾਂ ਤਿੰਨਾਂ ਵਿਰੁੱਧ ਥਾਣਾ ਸਿਵਲ ਲਾਇਨ ਬਟਾਲਾ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਅਗਲੀ ਤਫ਼ਤੀਸ਼ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਵਿਖੇ ਸਫਲਤਾ ਪੂਰਵਕ ਹੋਇਆ ਸਿਵਲ ਡਿਫੈਂਸ ਸਟਾਫ਼ ਵਲੋਂ ਮੌਕ ਡਰਿੱਲ ਅਭਿਆਸ ਅਗਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕਾਬੂ
Ad Position 24