10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਭਾਈ ਅੰਮਿ੍ਤਪਾਲ ਸਿੰਘ ਨੂੰ ਪੰਜਾਬ ਨਾ ਲਿਆਉਣ 'ਤੇ ਹਮਾਇਤੀਆਂ ਨੇ ਰੋਸ ਪ੍ਰਗਟਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਬਟਾਲਾ, 24 ਅਪ੍ਰੈਲ (ਸਤਿੰਦਰ ਸਿੰਘ) - ਲੋਕ ਸਭਾ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਨੂੰ ਡਿਬਰੂਗੜ੍ਹ ਤੋਂ ਪੰਜਾਬ ਦੀ ਜੇਲ੍ਹ ਨਾ ਤਬਦੀਲ ਕੀਤੇ ਜਾਣ ਦੇ ਪੰਜਾਬ ਸਰਕਾਰ ਦੇ ਇਸ ਫੈਸਲੇ ਵਿਰੁੱਧ ਲੋਕਾਂ ਵਿਚ ਭਾਰੀ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ | ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਲੋਕ ਤੇ ਨੌਜਵਾਨ, ਆਮ ਆਦਮੀ ਪਾਰਟੀ ਵਲੋਂ ਘਟੀਆ ਦਰਜੇ ਦੀ ਕੀਤੀ ਜਾ ਰਹੀ ਰਾਜਨੀਤੀ ਵਜੋਂ ਦੇਖ ਰਹੇ ਹਨ | ਪੰਜਾਬ, ਅਸਾਮ ਤੇ ਭਾਰਤ ਸਰਕਾਰ ਵਲੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ, ਮੈਂਬਰ ਪਾਰਲੀਮੈਂਟ ਖਿਲਾਫ਼ ਕੀਤੇ ਜਾ ਰਹੇ ਮਾੜੇ ਵਿਵਹਾਰ ਪ੍ਰਤੀ ਨੌਜਵਾਨਾਂ 'ਚ ਵੱਡਾ ਰੋਸ ਉਪਜ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਕੱਢੇ ਮੋਟਰਸਾਈਕਲ ਤੇ ਕਾਰ ਰੋਸ ਮਾਰਚ ਦੌਰਾਨ ਪਿ੍ਥੀਪਾਲ ਸਿੰਘ ਬਟਾਲਾ ਨੇ ਕੀਤਾ | ਉਨ੍ਹਾਂ ਕਿਹਾ ਕਿ ਭਾਰਤ ਅਤੇ ਪੰਜਾਬ ਸਰਕਾਰਾਂ ਦੀ ਇਸ ਹਿਟਲਰਸ਼ਾਹੀ ਨੀਤੀ ਖਿਲਾਫ਼ ਸੈਂਕੜੇ ਨੌਜਵਾਨ ਸੜਕਾਂ 'ਤੇ ਉਤਰੇ ਹਨ | ਇਸ ਰੋਸ ਮਾਰਚ ਦੀ ਅਗਵਾਈ ਪਿ੍ਥੀਪਾਲ ਸਿੰਘ ਬਟਾਲਾ, ਮਨਜਿੰਦਰ ਸਿੰਘ ਬੱਲ, ਸਤਿੰਦਰਜੀਤ ਸਿੰਘ ਗਿੱਲ, ਸਰਦੂਲ ਸਿੰਘ ਮੱਲ੍ਹੀ, ਗੁਰਦੇਵ ਸਿੰਘ ਸ਼ਾਹੀ, ਖੁਸ਼ਕਰਨ ਸਿੰਘ ਹੇਅਰ, ਦਲਬੀਰ ਸਿੰਘ ਧਾਰੀਵਾਲ, ਕੁਲਦੀਪ ਸਿੰਘ ਕੈਪਟਨ, ਕਰਮਪਾਲ ਸਿੰਘ ਕੋਟ ਸੰਤੋਖ ਰਾਏ, ਮਨਜੀਤ ਸਿੰਘ ਪਾਹੜਾ, ਗੁਰਤੇਜ ਸਿੰਘ ਹੇਅਰ, ਜਸਵੰਤ ਸਿੰਘ, ਸਤਨਾਮ ਸਿੰਘ, ਦਿਲਬਾਗ ਸਿੰਘ, ਬਲਕਾਰ ਸਿੰਘ ਸਾਬਕਾ ਸਰਪੰਚ, ਜਸਬੀਰ ਸਿੰਘ ਬਟਾਲਾ, ਸੁਖਰਾਜ ਮਸੀਹ, ਸਤਿੰਦਰਪਾਲ ਸਿੰਘ ਕੰਗ, ਗੁਲਜਾਰ ਸਿੰਘ, ਸੁਖਵਿੰਦਰ ਸਿੰਘ ਘੁੰਮਣ, ਗੁਰਦੀਪਕ ਸਿੰਘ, ਬਲਵੰਤ ਸਿੰਘ ਮਸਾਣੀਆਂ, ਮਨਜੀਤ ਸਿੰਘ ਆਦਿ ਸੀਨੀਅਰ ਆਗੂਆਂ ਨੇ ਕੀਤੀ | ਪਿ੍ਥੀਪਾਲ ਸਿੰਘ ਬਟਾਲਾ, ਮਨਜਿੰਦਰ ਸਿੰਘ ਬੱਲ ਤੇ ਸ: ਗਿੱਲ ਨੇ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਦਾ ਪੰਜਾਬ ਵਿਚ ਵਧ ਰਿਹਾ ਆਧਾਰ ਵੇਖ ਕੇ 'ਆਪ' ਸਰਕਾਰ ਘਬਰਾਈ ਹੋਈ ਹੈ ਤੇ ਕੋਝੇ ਹੱਥਕੰਡੇ ਵਰਤ ਰਹੀ ਹੈ | ਉਨ੍ਹਾਂ ਨੂੰ ਡਿਬਰੂਗੜ੍ਹ ਜੇਲ ਵਿਚ ਰੱਖਣਾ ਸਰਕਾਰ ਦੀ ਘਬਰਾਹਟ ਦਾ ਨਤੀਜਾ ਹੈ | ਇਸ ਮੌਕੇ ਰੋਸ ਮਾਰਚ ਵਿਚ ਹਾਜ਼ਰ ਨੌਜਵਾਨਾਂ ਤੇ ਲੋਕਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਉਨ੍ਹਾਂ ਮੰਗ ਕੀਤੀ ਕਿ ਭਾਈ ਅੰਮਿ੍ਤਪਾਲ ਸਿੰਘ 'ਤੇ ਦਰਜ ਸਾਰੇ ਮੁਕੱਦਮੇ ਰੱਦ ਕੀਤੇ ਜਾਣ ਤੇ ਉਨ੍ਹਾਂ ਨੂੰ ਪੰਜਾਬ ਲਿਆਂਦਾ ਜਾਵੇ | ਸਾਰਿਆਂ ਨੇ ਕਿਹਾ ਕਿ ਜੇ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਪੰਜਾਬ ਵਿਚ ਨੌਜਵਾਨਾਂ ਤੇ ਲੋਕਾਂ ਦਾ ਵੱਡਾ ਜਨ ਸਮਰਥਨ ਭਾਈ ਅੰਮਿ੍ਤਪਾਲ ਸਿੰਘ ਦੇ ਹੱਕ 'ਚ ਉਠੇਗਾ | ਇਹ ਮੋਟਰਸਾਈਕਲ ਅਤੇ ਕਾਰ ਰੋਸ ਮਾਰਚ ਸ਼ੂਗਰ ਮਿੱਲ ਬਟਾਲਾ ਤੋਂ ਸ਼ੁਰੂ ਹੋ ਕੇ ਸਿੰਬਲ ਬਟਾਲਾ, ਕਾਹਨੂੰਵਾਨ ਚੌਕ, ਕਾਹਨੂੰਵਾਨ ਰੋਡ ਤੋਂ ਹੁੰਦਾ ਹੋਇਆ ਲੌਂਗੋਵਾਲ, ਮਲਕਪੁਰ, ਮਮਰਾਵਾਂ, ਹਰਸੀਆਂ, ਸਤਕੋਹਾ, ਸੇਖਵਾਂ, ਤਲਵੰਡੀ ਝੁੰਗਲਾ, ਗ੍ਰੰਥਗੜ੍ਹ, ਵਡਾਲਾ ਗ੍ਰੰਥੀਆਂ ਤੋਂ ਹੁੰਦਾ ਹੋਇਆ ਕਰੀਬ 20 ਪਿੰਡਾਂ 'ਚੋਂ ਲੰਘ ਕੇ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਵਿਖੇ ਸਮਾਪਤ ਹੋਇਆ |
Ad Position 22
No active advertisement
ਪਿਛਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕਾਬੂ ਅਗਲੀ ਖ਼ਬਰ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਸਨੇਰ ਨੇ ਪਿੰਗਲਵਾੜਾ ਭਗਤ ਪੂਰਨ ਸਿੰਘ ਵਿਖੇ ਸੇਵਾ ਭੇਜੀ
Ad Position 24