ਜ਼ੀਰਾ,24 ਅਪ੍ਰੈਲ (ਰਜਨੀਸ਼ ਕਥੂਰੀਆ)-ਸਮੂਹ ਨਗਰ ਨਿਵਾਸੀ ਪਿੰਡ ਸਨੇਰ ਦੇ ਸਹਿਯੋਗ ਨਾਲ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਸਨੇਰ ਵਲੋਂ ਪਿੰਗਲਵਾੜਾ ਭਗਤ ਪੂਰਨ ਸਿੰਘ ਅੰਮਿ੍ਤਸਰ ਨੂੰ ਸੇਵਾ ਭੇਜੀ ਗਈ | ਇਸ ਸੇਵਾ ਵਿਚ 15.50 ਕੁਇੰਟਲ ਕਣਕ ਅਤੇ 10 ਹਜ਼ਾਰ ਰੁਪਏ ਨਕਦ ਤੋਂ ਇਲਾਵਾ ਸਮੂਹ ਸੰਗਤ ਵਲੋਂ ਭੇਟ ਕੀਤੇ ਗਏ ਨਵੇਂ ਕੱਪੜੇ ਵੀ ਸ਼ਾਮਿਲ ਹਨ | ਇਸ ਮੌਕੇ ਤੇ ਹਰਜਿੰਦਰ ਸਿੰਘ ਨੰਬਰਦਾਰ, ਬਖਸ਼ੀਸ਼ ਸਿੰਘ, ਓਾਕਾਰ ਸਿੰਘ, ਮੱਘਰ ਸਿੰਘ, ਪਵਿੱਤਰ ਸਿੰਘ, ਜਸਵਿੰਦਰ ਸਿੰਘ ਜੌਹਲ, ਰਾਜਪਾਲ ਸਿੰਘ, ਮੁਖ਼ਤਿਆਰ ਸਿੰਘ ਪਨੇਸਰ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਸੂਬਾ ਕਾਰਜਕਾਰੀ ਮੈਂਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਸੁਖਮੰਦਰ ਸਿੰਘ, ਪ੍ਰਧਾਨ ਦਰਸ਼ਨ ਸਿੰਘ, ਬਾਸੀ ਕਮਿਸ਼ਨ ਏਜੰਟ ਜ਼ੀਰਾ, ਗਗਨਦੀਪ ਸਿੰਘ ਆੜ੍ਹਤੀਆ,ਸੁਖਦੇਵ ਸਿੰਘ ਸਨੇਰ ਪ੍ਰਧਾਨ ਬਲਾਕ ਜ਼ੀਰਾ, ਅਤੇ ਸਾਹਿੱਤਕਾਰ ਗੁਰਚਰਨ ਸਿੰਘ ਨੂਰਪੁਰ ਆਦਿ ਹਾਜ਼ਰ ਸਨ |