ਜ਼ੀਰਾ, 24 ਅਪ੍ਰੈਲ (ਪ੍ਰਤਾਪ ਸਿੰਘ ਹੀਰਾ)- ਅਵਾਣ ਰੋਡ ਜ਼ੀਰਾ ਵਿਖੇ ਸਥਿਤ ਐਮਬਰੋਜ਼ੀਅਲ ਪਬਲਿਕ ਸਕੂਲ ਵਿਚ ਸਲਾਨਾ ਚਾਰ ਰੋਜ਼ਾ ਸਪੋਰਟਸ ਮੀਟ ਕਰਵਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸਤਨਾਮ ਸਿੰਘ ਬੁੱਟਰ ਪਿ੍ੰਸੀਪਲ ਤੇਜ਼ ਸਿੰਘ ਠਾਕੁਰ ਨੇ ਦੱਸਿਆ ਕਿ ਇਸ ਸਪੋਰਟਸ ਮੀਟ ਦੌਰਾਨ ਖਿਡਾਰੀਆਂ ਵਿਚ 100, 200, ਅਤੇ 400 ਮੀਟਰ ਦੀ ਰੇਸ, ਹਰਡਲ ਰੇਸ, ਫੁੱਟਬਾਲ , ਵਾਲੀਬਾਲ ਮੁੰਡੇ ਕੁੜੀਆਂ ,ਬੈਡਮਿੰਟਨ, ਖੋ ਖੋ ,ਬੌਕਸਿੰਗ, ਕਿੱਕ ਬੌਕਸਿੰਗ,ਤਾਈ ਕਿਵਾਡੋ, ਕਬੱਡੀ, ਗਤਕਾ, ਚੈੱਸ, ਸਕੇਟਿੰਗ, ਗੋਲਾ ਸੁੱਟਣਾ ਅਤੇ ਡਿਸਕਸ ਥਰਡ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਸ ਦੌਰਾਨ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ | ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਅਨੁਸ਼ਾਸਨ ਬੰਧ ਕਰਦੀਆਂ ਹਨ | ਉੱਥੇ ਹੀ ਵਿਦਿਆਰਥੀਆਂ ਵਿਚ ਆਪਸੀ ਭਾਈਚਾਰੇ ਦਾ ਸੰਦੇਸ਼ ਵੀ ਦਿੰਦੀਆਂ ਹਨ | ਉਨ੍ਹਾਂ ਕਿਹਾ ਕਿ ਖੇਡਾਂ ਵਿਚ ਭਾਗ ਲੈਣ ਨਾਲ ਵਿਦਿਆਰਥੀਆਂ ਵਿਚ ਟੀਮ ਵਰਕ, ਸਹਿਣਸ਼ੀਲਤਾ, ਧੀਰਜ ਅਤੇ ਦਿ੍ੜ੍ਹ ਨਿਸ਼ਚੇ ਵਰਗੀਆਂ ਗੁਣਾਂ ਦਾ ਵਿਕਾਸ ਹੁੰਦਾ ਹੈ | ਜੋ ਜੀਵਨ ਵਿਚ ਸਫਲਤਾ ਲਈ ਬਹੁਤ ਜ਼ਰੂਰੀ ਹੈ | ਇਸ ਮੌਕੇ ਕੋਆਰਡੀਨੇਟਰ ਅਨੁਪਮਾ ਠਾਕੁਰ, ਮਿਸ ਦੇਵਿੰਦਰ ਠਾਕੁਰ, ਸੁਰਿੰਦਰ ਕਟੋਚ, ਮਿਸ ਰੀਨਾ ਠਾਕੁਰ, ਡੀ.ਪੀ.ਈ ਸੰਜੇ ਭਾਰਦਵਾਜ, ਰੇਣੂਕਾ ਠਾਕੁਰ ,ਅਸ਼ਵਨੀ ਕੁਮਾਰ ,ਅਸ਼ੋਕ ਕੁਮਾਰ ,ਰਮਨਦੀਪ ਕੌਰ, ਸੁਖਵਿੰਦਰ ਸਿੰਘ, ਸੰਜੀਵ ਕੁਮਾਰ, ਬਲਵਿੰਦਰ ਨੇਗੀ, ਜੋਗਿੰਦਰ ਪਾਲ ਸ਼ਰਮਾ, ਬਲਵਿੰਦਰ ਕੁਮਾਰ , ਡਿਪਟੀ ਦੀਪਕ ਕੁਮਾਰ ,ਜਗਜੀਤ ਸਿੰਘ, ਜਤਿੰਦਰ ਕੌਰ, ਪਰਵੀਨ ਸ਼ਰਮਾ, ਗੁਰਪ੍ਰੀਤ ਸਿੰਘ, ਨਰੇਸ਼ ਕੌਰ, ਸੋਨਮ, ਨਿਸ਼ਾ ਦੇਵੀ, ਆਦਿ ਸਕੂਲ ਸਟਾਫ਼ ਦਾ ਇਸ ਸਪੋਰਟਸ ਮੀਟ ਵਿਚ ਵਿਸ਼ੇਸ਼ ਸਹਿਯੋਗ ਰਿਹਾ |