ਮੱਖੂ,24 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ)- ਜਦ ਵੀ ਕਦੇ ਕਿਸਾਨਾਂ 'ਤੇ ਕੋਈ ਵੀ ਆਫ਼ਤ ਆਉਂਦੀ ਹੈ ਤਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪਹਿਲ ਕਦਮੀ ਕਰਦਿਆਂ ਆਗੂ ਅਤੇ ਵਰਕਰ ਪ੍ਰਭਾਵਿਤ ਕਿਸਾਨਾਂ ਦੀ ਸਹਾਇਤਾ 'ਚ ਜੁੱਟ ਜਾਂਦੇ ਹਨ | ਬੀਤੇ ਦਿਨੀਂ ਬਲਾਕ ਮੱਖੂ ਦੇ ਪਿੰਡ ਭੂਤੀ ਵਾਲਾ ਵਿਖੇ ਦਸ ਕਿਸਾਨ ਪਰਿਵਾਰਾਂ ਦੀ ਕਣਕ ਅੱਗ ਦੀ ਭੇਟ ਚੜ੍ਹ ਗਈ ਸੀ | ਜਦ ਇਸ ਘਟਨਾ ਦਾ ਪਤਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ ਦਰਸ਼ਨ ਸਿੰਘ ਮਹਿਆਂ ਸਿੰਘ ਵਾਲਾ,ਪ੍ਰੀਤਮ ਸਿੰਘ ਮਈਆ ਸਿੰਘ ਵਾਲਾ,ਸੁਖਦੇਵ ਸਿੰਘ ਸਨੇਰ ਬਲਾਕ ਪ੍ਰਧਾਨ ਜ਼ੀਰਾ,ਹਰਪ੍ਰੀਤ ਸਿੰਘ ਲੌਂਗੋਦੇਵਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਆਪਣੇ ਕਿਸਾਨ ਆਗੂ ਅਤੇ ਵਰਕਰਾਂ ਨਾਲ ਮੀਟਿੰਗ ਕਰਕੇ ਅੱਗ ਤੋਂ ਪ੍ਰਭਾਵਿਤ ਦਸ ਪਰਿਵਾਰਾਂ ਦੀ ਮਦਦ ਕਰਦਿਆਂ ਪ੍ਰਤੀ ਏਕੜ 7500 ਰੁਪਏ ਹਿਸਾਬ ਨਾਲ 1 ਲੱਖ 38 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਬੁੱਟਰ ਹਾਜ਼ਰੀ 'ਚ ਪ੍ਰਭਾਵਿਤ ਕਿਸਾਨਾਂ ਨੂੰ ਦਿੱਤੀ | ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਮਹਿਆਂ ਸਿੰਘ ਵਾਲਾ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ ਅਤੇ ਪ੍ਰੀਤਮ ਸਿੰਘ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਕਿਹਾ ਕਿ ਅੱਜ ਅਸੀਂ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਆਪਣੇ ਪ੍ਰਭਾਵਿਤ ਕਿਸਾਨ ਭਰਾਵਾਂ ਦੀ ਪ੍ਰਤੀ ਏਕੜ 7500 ਰੁਪਏ ਦੀ ਰਾਸ਼ੀ ਭੇਟ ਕੀਤੀ ਹੈ ਅਤੇ ਆਸ ਕਰਦੇ ਹਾਂ ਕਿ ਇਹ ਰਾਸ਼ੀ ਸਾਡੇ ਕਿਸਾਨਾਂ ਦੇ ਜ਼ਖ਼ਮਾਂ ਤੇ ਕੁੱਝ ਮਲ੍ਹਮ ਦਾ ਕੰਮ ਕਰੇਗੀ | ਇਸ ਮੌਕੇ ਦਰਸ਼ਨ ਸਿੰਘ ਮਹੀਂਆਂ ਸਿੰਘ ਵਾਲ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਸੁਖਦੇਵ ਸਿੰਘ ਬਲਾਕ ਪ੍ਰਧਾਨ ਜ਼ੀਰਾ, ਡਾ. ਗੁਰਚਰਨ ਸਿੰਘ ਨੂਰਪੁਰ, ਪ੍ਰੀਤਮ ਸਿੰਘ ਮਹੀਂਆਂ ਸਿੰਘ ਵਾਲਾ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਹਰਪ੍ਰੀਤ ਸਿੰਘ ਲੌਂਗੋਦੇਵਾ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਮਨਦੀਪ ਸਿੰਘ ਅਲੀਪੁਰ ਜ਼ਿਲ੍ਹਾ ਜਨਰਲ ਸਕੱਤਰ, ਮੰਗਲ ਸਿੰਘ ਬੋਤੀਆਂ ਵਾਲਾ, ਜਸਪ੍ਰੀਤ ਸਿੰਘ ਲੌਂਗੋਦੇਵਾ, ਜਸਵਿੰਦਰ ਸਿੰਘ ਸਨੇਰ, ਭੁਪਿੰਦਰ ਸਿੰਘ ਨੂਰਪੁਰ ਬਲਾਕ ਪ੍ਰਧਾਨ ਮੱਖੂ, ਬੱਬੂ ਸ਼ਹਿਜ਼ਾਦਾ ਜ਼ੀਰਾ, ਨੌਹਰ ਸਿੰਘ, ਗੁਰਪ੍ਰੀਤ ਸਿੰਘ ਗੋਰਾ, ਬਲਜੀਤ ਸਿੰਘ ਇਕਾਈ ਪ੍ਰਧਾਨ, ਮੰਗਲ ਸਿੰਘ ਜ਼ੀਰਾ, ਕੁਲਵੰਤ ਸਿੰਘ ਨੂਰਪੁਰ, ਗੁਰਪ੍ਰੀਤ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ, ਰੂਪ ਸਿੰਘ ਸ਼ਹਿਰੀ ਪ੍ਰਧਾਨ ਜ਼ੀਰਾ, ਵਿੱਕੀ ਨਾਰੰਗ ਸ਼ਹਿਰੀ ਪ੍ਰਧਾਨ ਜ਼ੀਰਾ, ਗੁਰਪ੍ਰੀਤ ਸਿੰਘ ਗੋਰੀ ਮਹਿਆਂ ਸਿੰਘ ਕਲਾ ਇਕਾਈ ਪ੍ਰਧਾਨ, ਜਗਪਾਲ ਸਿੰਘ ਸੋਢੀ ਵਾਲਾ, ਪਿਰਥਾ ਸਿੰਘ ਸੋਢੀ ਵਾਲਾ, ਦਲਵਿੰਦਰ ਸਿੰਘ ਗੋਸ਼ਾ ਮਰੂੜ, ਮਨਦੀਪ ਸਿੰਘ ਅਲੀਪੁਰ ਆਦਿ ਹਾਜ਼ਰ ਸਨ |