10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਟਾਲਾ-ਮਹਿਤਾ ਰੋਡ ਹਾਈਵੇ 'ਤੇ ਬਣ ਰਹੇ ਫਲਾਈ ਓਵਰਾਂ ਦਾ ਕੰਮ ਧੀਮੀ ਗਤੀ ਨਾਲ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਅੱਚਲ ਸਾਹਿਬ, 24 ਅਪ੍ਰੈਲ (ਗੁਰਚਰਨ ਸਿੰਘ)- ਰਈਆ ਤੋਂ ਡੇਰਾ ਬਾਬਾ ਨਾਨਕ ਤੱਕ ਬਣਾਏ ਜਾ ਰਹੇ ਨੈਸ਼ਨਲ ਹਾਈਵੇ 'ਤੇ ਪਿੰਡ ਨੱਤ, ਅੰਮੋਨੰਗਲ, ਚਾਹਲ ਕਲਾਂ, ਮਿਸ਼ਰਪੁਰ ਨਜ਼ਦੀਕ ਬਣਾਏ ਜਾ ਰਹੇ ਫਲਾਈਓਵਰ ਦਾ ਕੰਮ ਧੀਮੀ ਗਤੀ ਨਾਲ ਚੱਲਣ ਕਾਰਨ ਰਾਹਗੀਰ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸਣਾ ਬਣਦਾ ਹੈ ਕਿ ਜਦ ਵੀ ਕਿਤੇ ਹਾਈਵੇ ਜਾਂ ਫਲਾਈਓਵਰ ਬਣਾਏ ਬਣਾਏ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਅਵਾਜਾਈ ਨੂੰ ਧਿਆਨ ਵਿਚ ਰੱਖਦੇ ਹੋਏ ਆਵਾਜਾਈ ਲਈ ਇਕ ਰਸਤਾ ਤਿਆਰ ਕੀਤਾ ਜਾਂਦਾ ਹੈ ਪਰ ਇਹ ਫਰਮ ਜੋ ਨੈਸ਼ਨਲ ਹਾਈਵੇ ਤਿਆਰ ਕਰਵਾ ਰਹੀ ਹੈ, ਕਿਸੇ ਵੀ ਨਿਯਮਾਂ ਦਾ ਪਾਲਣ ਕਰਦੀ ਨਜ਼ਰ ਨਹੀ ਆ ਰਹੀ | ਨਵੀਂ ਸੜਕ ਤਾਂ ਬਣੀ ਨਹੀਂ, ਇਨ੍ਹਾਂ ਵਲੋਂ ਪੁਰਾਣੀ ਸੜਕ ਨੂੰ ਵੀ ਤੋੜ ਕੇ ਉਸ ਉਪਰ ਮਿੱਟੀ ਤੇ ਪੱਥਰ ਪਾ ਦਿੱਤਾ ਗਿਆ, ਜੋ ਕਿ ਆਉਣ-ਜਾਣ ਵਾਲੇ ਰਾਹਗੀਰਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣਿਆ ਪਿਆ ਹੈ | ਇਸ ਬਣ ਰਹੇ ਹਾਈਵੇ 'ਤੇ ਪਿੰਡ ਮਿਸ਼ਰਪੁਰ ਤੋਂ ਲੈ ਕੇ ਪਿੰਡ ਨੱਤ-ਅੰਮੋਨੰਗਲ ਦਰਮਿਆਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ | ਪਿਛਲੇ ਦਿਨੀਂ ਪਿੰਡ ਨੱਤ ਸੂਏ ਨਜ਼ਦੀਕ 2 ਕੀਮਤੀ ਜਾਨਾਂ ਚਲੇਂ ਗਈਆਂ | ਬੀਤੇ ਕੱਲ੍ਹ ਸਮਾਜ ਸੇਵੀ ਸੁਖਵਿੰਦਰ ਸਿੰਘ ਅੰਮੋਨੰਗਲ ਦਾ ਭਤੀਜਾ, ਸਮਰਦੀਪ ਸਿੰਘ ਪੁੱਤਰ ਕੈਪਟਨ ਸਿੰਘ, ਜੋ ਬੱਚਿਆਂ ਦੀ ਹਾਕੀ ਟੀਮ ਦਾ ਹੋਣਹਾਰ ਖਿਡਾਰੀ ਸੀ ਤੇ ਉਸ ਦੀ ਨਾਮਵਰ ਹਾਕੀ ਅਕੈਡਮੀ ਮੋਹਾਲੀ ਵਿਖੇ ਚੋਣ ਹੋਈ ਸੀ, ਬੀਤੇ ਕੱਲ੍ਹ ਆਪਣੀ ਮਾਤਾ ਨਾਲ ਸਕੂਟੀ 'ਤੇ ਅੱਚਲ ਸਾਹਿਬ ਤੋਂ ਕੋਈ ਸਾਮਾਨ ਲੈ ਕੇ ਵਾਪਸ ਪਿੰਡ ਆ ਰਹੇ ਸਨ ਕਿ ਪਿੰਡ ਨੱਤ ਕੋਲ ਸੜਕ 'ਤੇ ਪਈ ਮੋਟੀ ਬੱਜਰੀ ਤੋਂ ਸਕੂਟੀ ਤਿਲਕ ਜਾਣ ਕਾਰਨ ਆ ਰਹੀ ਗੱਡੀ ਦੇ ਥੱਲੇ ਬੱਚੇ ਸਮਰਦੀਪ ਦਾ ਪੈਰ ਬਹੁਤ ਬੁਰੀ ਤਰ੍ਹਾਂ ਕੁਚਲਿਆ ਗਿਆ ਜਿਸ ਦਾ ਅੰਮਿ੍ਤਸਰ ਦੇ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ | ਇਹ ਸਭ ਅਧਿਕਾਰੀਆਂ ਦੀ ਲਾਪ੍ਰਵਾਹੀ ਦੇ ਕਾਰਨ ਹੋਇਆ ਹੈ | ਇਲਾਕੇ ਦੇ ਪਿੰਡਾਂ ਦੇ ਮੁਹਤਬਰਾਂ ਤੇ ਰਾਹਗੀਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ ਉਡਦੇ ਮਿੱਟੀ-ਘੱਟੇ ਨਾਲ ਜਿੱਥੇ ਆਮ ਤੌਰ 'ਤੇ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਰੋਜ਼ਾਨਾ ਆਉਣ-ਜਾਣ ਵਾਲੇ ਸਕੂਲੀ ਬੱਚਿਆਂ ਲਈ ਵੀ ਮੁਸ਼ਕਲ ਹੋਇਆ ਪਿਆ ਹੈ | ਇਲਾਕਾ ਵਾਸੀਆਂ ਨੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ, ਸਬੰਧਤ ਅਧਿਕਾਰੀਆਂ ਅਤੇ ਨੈਸ਼ਨਲ ਹਾਈਵੇ ਅਥਾਰਟੀ ਕੋਲੋਂ ਮੰਗ ਕੀਤੀ ਕਿ ਇਸ ਹਾਈਵੇ ਤੇ ਬਣ ਰਹੇ ਫਲਾਈਓਵਰ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤੇ ਬਣੀ ਸੜਕ 'ਤੇ ਪ੍ਰੀਮਿਕਸ ਪਾਇਆ ਜਾਵੇ | ਇਲਾਕੇ ਦੇ ਮੁਹਤਬਰਾਂ ਤੇ ਨਜ਼ਦੀਕੀ ਪਿੰਡਾਂ ਦੇ ਲੋਕਾਂ ਨ ਕਿਹਾ ਕਿ ਜੇਕਰ ਹਾਈਵੇ ਅਥਾਰਟੀ ਨੇ ਇਸ ਸਮੱਸਿਆ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਸੜਕ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪਸ਼ੂ ਚੋਰੀ ਕਰਕੇ ਲਿਜਾ ਰਹੀ ਗੱਡੀ ਲੋਕਾਂ ਨੇ ਰੋਕੀ, ਦੋ ਕੀਮਤੀ ਮੱਝਾਂ ਬਰਾਮਦ, ਚਾਲਕ ਫ਼ਰਾਰ ਅਗਲੀ ਖ਼ਬਰ ਗੁਰਦਾਸਪੁਰ ਵਿਖੇ ਸਫਲਤਾ ਪੂਰਵਕ ਹੋਇਆ ਸਿਵਲ ਡਿਫੈਂਸ ਸਟਾਫ਼ ਵਲੋਂ ਮੌਕ ਡਰਿੱਲ ਅਭਿਆਸ
Ad Position 24