10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਭੇਦਭਰੀ ਹਾਲਤ 'ਚ 4 ਕਾਰ ਸਵਾਰ ਇਕ ਨੌਜਵਾਨ ਨੰੂ ਅਗਵਾ ਕਰਕੇ ਹੋਏ ਫਰਾਰ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਬਹਿਰਾਮਪੁਰ, 24 ਅਪ੍ਰੈਲ (ਪ੍ਰੋ: ਬਲਬੀਰ ਸਿੰਘ ਕੋਲਾ)- ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਤੂਰ ਦੇ ਇਕ ਨੌਜਵਾਨ ਨੰੂ ਸ਼ਾਮ 5 ਵਜੇ ਦੇ ਕਰੀਬ 4 ਕਾਰ ਸਵਾਰ ਨੌਜਵਾਨਾਂ ਵਲੋਂ ਭੇਦਭਰੀ ਹਾਲਤ ਵਿਚ ਗੱਡੀ 'ਚ ਬਿਠਾ ਕੇ ਅਗਵਾ ਕਰਕੇ ਫ਼ਰਾਰ ਹੋਣ ਦੀ ਇਲਾਕੇ ਅੰਦਰ ਚਰਚਾ ਹੈ ਜਿਸ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੰੂ ਇਕ ਕਾਲੇ ਰੰਗ ਦੀ ਥਾਰ ਗੱਡੀ ਵਿਚ ਆਏ ਚਾਰ ਨੌਜਵਾਨਾਂ ਨੇ ਪਿੰਡ ਪਹੁੰਚ ਕੇ ਸ਼ਿੰਗਾਰਾ ਰਾਮ ਦੇ ਘਰ ਦਾ ਪਤਾ ਪੁੱਛਿਆ ਤੇ ਉਨ੍ਹਾਂ ਦੇ ਬੇਟੇ ਕਰਨ ਕੁਮਾਰ ਨੰੂ ਮਿਲਣ ਬਾਰੇ ਆਖਿਆ | ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੇ ਕਰਨ ਕੁਮਾਰ ਨੰੂ ਆਪਣੀਆਂ ਗੱਲਾਂ ਵਿਚ ਲਗਾ ਕੇ ਪਹਿਲਾਂ ਗੱਡੀ ਨੇੜੇ ਲੈ ਗਏ ਅਤੇ ਬਾਅਦ ਵਿਚ ਗੱਡੀ 'ਚ ਬਿਠਾ ਕੇ ਫ਼ਰਾਰ ਹੋ ਗਏ ਜਿਸ ਤੋਂ ਬਾਅਦ ਕੱਲ੍ਹ ਸ਼ਾਮ ਤੋਂ ਹੀ ਕਰਨ ਕੁਮਾਰ ਦਾ ਫੋਨ ਬੰਦ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਰਨ ਕੁਮਾਰ ਨਾਲ ਗੱਲ ਕਰਨ ਲਈ ਕਈ ਵਾਰ ਯਤਨ ਕੀਤੇ ਪਰ ਕੋਈ ਪਤਾ ਨਹੀਂ ਲੱਗ ਰਿਹਾ | ਇਸ ਸਬੰਧੀ ਥਾਣਾ ਬਹਿਰਾਮਪੁਰ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ | ਇਸ ਸਬੰਧੀ ਥਾਣਾ ਮੁਖੀ ਸਾਹਿਬ ਪਠਾਨੀਆ ਨੇ ਦੱਸਿਆ ਕਿ ਪੁਲਿਸ ਵਲੋਂ ਰਸਤੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੰੂ ਚੈੱਕ ਕੀਤਾ ਗਿਆ ਹੈ ਜਿਸ ਵਿਚ ਇਕ ਕਾਲੇ ਰੰਗ ਦੀ ਥਾਰ ਗੱਡੀ ਨਜ਼ਰ ਆ ਰਹੀ ਹੈ ਪਰ ਗੱਡੀ ਦਾ ਨੰਬਰ ਨਹੀਂ ਪੜਿ੍ਹਆ ਗਿਆ, ਜਲਦ ਹੀ ਪਤਾ ਕਰ ਰਹੇ ਹਾਂ |
Ad Position 22
No active advertisement
ਪਿਛਲੀ ਖ਼ਬਰ ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਵਿਦਿਆਰਥੀਆਂ ਨੂੰ ਅਹੁਦਾ ਸੌਂਪਣ ਦੀ ਰਸਮ ਕਰਵਾਈ <br/> ਅਗਲੀ ਖ਼ਬਰ ਪਸ਼ੂ ਚੋਰੀ ਕਰਕੇ ਲਿਜਾ ਰਹੀ ਗੱਡੀ ਲੋਕਾਂ ਨੇ ਰੋਕੀ, ਦੋ ਕੀਮਤੀ ਮੱਝਾਂ ਬਰਾਮਦ, ਚਾਲਕ ਫ਼ਰਾਰ
Ad Position 24