10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਵਿਦਿਆਰਥੀਆਂ ਨੂੰ ਅਹੁਦਾ ਸੌਂਪਣ ਦੀ ਰਸਮ ਕਰਵਾਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਬਟਾਲਾ, 24 ਅਪ੍ਰੈਲ (ਸਤਿੰਦਰ ਸਿੰਘ)- ਆਈ.ਸੀ.ਐੱਸ.ਈ. ਤੇ ਆਈ.ਐਸ.ਸੀ. ਬੋਰਡ ਤੋਂ ਮਾਨਤਾ ਪ੍ਰਾਪਤ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਬੀਤੇ ਦਿਨੀਂ ਇਨਵੈਸਟੀਚਰ ਸਮਾਗਮ (ਅਹੁਦਾ ਸੌਂਪਣ ਦੀ ਰਸਮ) ਕਰਵਾਇਆ ਗਿਆ | ਸਮਾਗਮ ਵਿਚ ਸਕੂਲ ਦੇ ਚੇਅਰਮੈਨ ਸ: ਬੂਟਾ ਸਿੰਘ ਮਲਿਆਂਵਾਲ (ਸਾ. ਡਿਪਟੀ ਡੀ.ਈ.ਓ.) ਤੇ ਮਦਰ ਆਫ ਦੀ ਇੰਸਟੀਟਿਊਸ਼ਨ ਸਤਿੰਦਰਪਾਲ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪਿ੍ੰਸੀਪਲ ਸਬੀਨਾ ਸਿੰਘ ਦੀ ਅਗਵਾਈ ਵਿਚ ਕਰਵਾਏ ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੇ ਸਵਾਗਤ ਅਤੇ ਵਿਦਿਆਰਥੀਆਂ ਦੇ ਮਾਰਚ ਪਾਸਟ ਨਾਲ ਕੀਤੀ ਗਈ | ਇਸ ਮਗਰੋਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਜ਼ਿੰਮੇਵਾਰੀਆਂ ਸੌਪੀਆਂ ਗਈਆਂ | 10ਵੀਂ ਜਮਾਤ ਦੇ ਵਿਦਿਆਰਥੀ ਆਰੀਅਨ ਲੂਥਰਾ ਨੂੰ ਮੁੱਖ ਲੜਕਾ ਤੇ ਖੁਸ਼ਬਾਜ ਸਿੰਘ ਨੂੰ ਡਿਪਟੀ ਮੁੱਖ ਲੜਕਾ ਚੁਣਿਆ ਗਿਆ | ਇਸੇ ਤਰ੍ਹਾਂ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਸਾਂਝ ਨੂੰ ਮੁੱਖ ਲੜਕੀ ਅਤੇ ਮਨਮੀਤ ਕੌਰ ਨੂੰ ਡਿਪਟੀ ਮੁੱਖ ਲੜਕੀ ਵਜੋਂ ਚੁਣਿਆ ਗਿਆ | ਖੇਡਾਂ ਦਾ ਕਪਤਾਨ ਨਵਰਾਜ ਸਿੰਘ ਤੇ ਲੜਕੀਆਂ 'ਚੋਂ ਪ੍ਰਨੀਤ ਕੌਰ ਨੂੰ ਚੁਣਿਆ | ਇਸ ਤੋਂ ਇਲਾਵਾ ਚਾਰ ਹਾਊਸਾਂ ਦੇ ਕਪਤਾਨ ਅਤੇ ਉਪ ਕਪਤਾਨ ਵੀ ਬਣਾਏ ਗਏ | ਸਕੂਲ ਦੇ ਐਕਵਾ ਹਾਊਸ ਦੇ ਵਿਦਿਆਰਥੀ ਇੰਚਾਰਜ ਏਕਮਪ੍ਰੀਤ ਕੌਰ, ਉਪ ਵਿਦਿਆਰਥੀ ਇੰਚਾਰਜ ਅਨੁਕਰਿਤ ਕੌਰ, ਖੇਡਾਂ ਦੇ ਇੰਚਾਰਜ ਗੁਰਫਤਿਹ ਸਿੰਘ, ਅਨੁਸ਼ਾਸਨ ਇੰਚਾਰਜ ਲਕਸ਼ਦੀਪ ਤੇ ਗਤੀਵਿਧੀ ਇੰਚਾਰਜ ਰਮਨੀਕ ਕੌਰ ਨੂੰ ਬਣਾਇਆ ਗਿਆ | ਇਗਨੀਸ ਹਾਊਸ ਦੇ ਵਿਦਿਆਰਥੀ ਇੰਚਾਰਜ ਰਵਨੀਤ ਕੌਰ, ਉਪ ਵਿਦਿਆਰਥੀ ਇੰਚਾਰਜ ਪਵਨਦੀਪ ਕੌਰ, ਖੇਡ ਇੰਚਾਰਜ ਚਾਰੂ ਪ੍ਰਭਾ, ਅਨੁਸ਼ਾਸਨ ਇੰਚਾਰਜ ਹਰਨੂਰ ਕੌਰ ਤੇ ਗਤੀਵਿਧੀ ਇੰਚਾਰਜ ਰਿਧਿਕਾ ਨੂੰ ਬਣਾਇਆ ਗਿਆ | ਟੈਰਾ ਹਾਊਸ ਦੇ ਵਿਦਿਆਰਥੀ ਇੰਚਾਰਜ ਜਪਲੀਨ ਕੌਰ, ਉਪ ਵਿਦਿਆਰਥੀ ਇੰਚਾਰਜ ਮਨਸੀਰਤ ਕੌਰ, ਖੇਡ ਇੰਚਾਰਜ ਏਕਮਜੋਤ ਸਿੰਘ, ਅਨੁਸ਼ਾਸਨ ਇੰਚਾਰਜ ਹਰਲਿਵ ਕੌਰ ਤੇ ਗਤੀਵਿਧੀ ਇੰਚਾਰਜ ਕੈਥਰੀਨ ਪਾਲ ਨੂੰ ਬਣਾਇਆ ਗਿਆ | ਜਫਾਇਰ ਹਾਊਸ ਦੇ ਵਿਦਿਆਰਥੀ ਇੰਚਾਰਜ ਅਭਿਜੋਤ ਸਿੰਘ, ਉਪ ਵਿਦਿਆਰਥੀ ਇੰਚਾਰਜ ਸੁਖਮਨੀ ਕੌਰ, ਖੇਡ ਇੰਚਾਰਜ ਰਾਜਵੀਰ ਸਿੰਘ, ਅਨੁਸ਼ਾਸਨ ਇੰਚਾਰਜ ਨਵਕਰਨ ਸਿੰਘ ਤੇ ਗਤੀਵਿਧੀ ਇੰਚਾਰਜ ਸਮਰੀਨ ਕੌਰ ਨੂੰ ਬਣਾਇਆ ਗਿਆ | ਵਿਦਿਆਰਥੀ ਕੌਂਸਲ ਦੇ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਗਈ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਸਕੂਲ ਦੇ ਡਾਇਰੈਕਟਰ ਐਡਵੋਕੇਟ ਬਸ਼ਿੰਦਰਪਾਲ ਸਿੰਘ (ਸ਼ੈਰੀ ਮੱਲਿਆਂਵਾਲ) ਨੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੀ ਉਪ ਚੇਅਰਪਰਸਨ ਡਾ. ਸੰਦੀਪ ਕੌਰ, ਖੇਡਾਂ ਦੇ ਕੋਚ ਅਤੇ ਸਮੂਹ ਸਟਾਫ਼ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਬਟਾਲਾ ਦੀਆਂ ਆ ਰਹੀਆਂ ਚੋਣਾਂ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਬੁਖਲਾਹਟ 'ਚ - ਐਡਵੋਕੇਟ ਅਮਨਦੀਪ ਜੈਂਤੀਪੁਰ... ਅਗਲੀ ਖ਼ਬਰ ਭੇਦਭਰੀ ਹਾਲਤ 'ਚ 4 ਕਾਰ ਸਵਾਰ ਇਕ ਨੌਜਵਾਨ ਨੰੂ ਅਗਵਾ ਕਰਕੇ ਹੋਏ ਫਰਾਰ
Ad Position 24