10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਨਗਰ ਨਿਗਮ ਬਟਾਲਾ ਦੀਆਂ ਆ ਰਹੀਆਂ ਚੋਣਾਂ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਬੁਖਲਾਹਟ 'ਚ - ਐਡਵੋਕੇਟ ਅਮਨਦੀਪ ਜੈਂਤੀਪੁਰ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਬਟਾਲਾ, 24 ਅਪ੍ਰੈਲ (ਸਤਿੰਦਰ ਸਿੰਘ)- ਬਟਾਲਾ ਵਿਧਾਨ ਸਭਾ ਹਲਕੇ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਨਗਰ ਨਿਗਮ ਚੋਣਾਂ ਸੰਬੰਧੀ ਪ੍ਰਾਪਤ ਹੋਈਆਂ ਵੋਟਰ ਸੂਚੀਆਂ 'ਚ ਮੌਜੂਦਾ ਸਰਕਾਰ 'ਤੇ ਵਾਰਡਾਂ ਅੰਦਰ ਵੋਟਾਂ ਘਟਾਉਣ-ਵਧਾਉਣ ਦੇ ਦੋਸ਼ ਲਗਾਏ ਹਨ | ਇਸ ਸੰਬੰਧੀ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਨਗਰ ਨਿਗਮ ਬਟਾਲਾ ਦੀਆਂ ਆ ਰਹੀਆਂ ਚੋਣਾਂ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਬੁਖਲਾਹਟ ਵਿਚ ਆ ਚੁੱਕੀ ਹੈ ਤੇ ਇਸ ਦੇ ਆਗੂਆਂ ਵਲੋਂ ਵਾਰਡਾਂ 'ਚ ਵੋਟਾਂ ਦੀ ਕਾਫੀ ਕਾਂਟ-ਛਾਂਟ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਹਾਈਕੋਰਟ ਵਲੋਂ ਵਾਰਡਾਂ ਅੰਦਰ ਪੁਰਾਣੀਆਂ ਵੋਟਾਂ ਦੀ ਗਿਣਤੀ ਅਨੁਸਾਰ ਹੀ ਚੋਣਾਂ ਕਰਵਾਉਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ ਪਰ ਬਟਾਲਾ ਦੇ ਕਈ ਵਾਰਡ ਅਜਿਹੇ ਹਨ ਜਿਨ੍ਹਾਂ ਵਿਚ ਵੱਡੇ ਪੱਧਰ 'ਤੇ ਤਬਦੀਲੀਆਂ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਬਟਾਲਾ ਦੇ ਗਾਂਧੀ ਕੈਂਪ ਦੇ 3 ਵਾਰਡ 6, 7 ਤੇ 8 ਨੰਬਰ ਹਨ, ਜਿਨ੍ਹਾਂ ਵਿਚ ਬਹੁਗਿਣਤੀ ਐਸ.ਸੀ. ਵੋਟਰਾਂ ਦੀ ਹੈ, ਪਰ ਇਸ ਨੂੰ ਜਨਰਲ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ 35 ਨੰਬਰ ਵਾਰਡ ਵਿਚ ਪਹਿਲਾਂ 3 ਹਜ਼ਾਰ ਵੋਟ ਸੀ ਤੇ ਹੁਣ 1700 ਰਹਿ ਗਈ ਹੈ ਜਦਕਿ 1300 ਵੋਟ ਦੂਸਰੀ ਵਾਰਡ ਵਿਚ ਪਾ ਦਿੱਤੀ ਹੈ | ਇਸੇ ਤਰ੍ਹਾਂ ਵਾਰਡ ਨੰਬਰ 9 ਵਿਚ ਪਹਿਲਾਂ 2056 ਵੋਟਾਂ ਸਨ ਤੇ ਹੁਣ ਕਿਸੇ ਹੋਰ ਵਾਰਡ ਦੀਆਂ ਵੋਟਾਂ ਲਿਆ ਕੇ ਇਥੇ 2600 ਵੋਟ ਕਰ ਦਿੱਤੀ ਗਈ ਹੈ | ਉਨ੍ਹਾਂ ਇਹ ਵੀ ਕਿਹਾ ਕਿ 19 ਨੰਬਰ ਵਾਰਡ ਵਿਚ ਇਕ ਪਰਿਵਾਰ, ਜੋ ਕਿ ਪੋਿਲੰਗ ਏਜੰਟ ਹੁੰਦੇ ਹਨ, ਉਨ੍ਹਾਂ ਦੀਆਂ ਵੋਟਾਂ ਕਿਸੇ ਹੋਰ ਵਾਰਡ ਵਿਚ ਪਾ ਦਿੱਤੀਆਂ ਹਨ ਤਾਂ ਜੋ ਇਸ ਵਾਰਡ ਵਿਚ ਉਹ ਪੋਿਲੰਗ ਏਜੰਟ ਨਾ ਬਣ ਸਕਣ | ਉਨ੍ਹਾਂ ਕਿਹਾ ਕਿ ਸਰਕਾਰ ਐੱਸ.ਸੀ. ਭਾਈਚਾਰੇ ਦੇ ਹਿਤੈਸ਼ੀ ਹੋਣ ਦੀ ਬੜੀ ਗੱਲ ਕਰਦੀ ਹੈ ਪਰ ਗਾਂਧੀ ਕੈਂਪ ਦੀਆਂ ਵਾਰਡਾਂ ਨੂੰ ਜਨਰਲ ਕਰ ਕੇ ਐੱਸ.ਸੀ. ਲੋਕਾਂ ਨਾਲ ਧੱਕਾ ਕੀਤਾ ਗਿਆ ਹੈ | ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਹੈ ਤੇ ਆਸ ਕਰਦੇ ਹਾਂ ਕਿ ਸਾਨੂੰ ਲੋਕਤੰਤਰੀ ਹੱਕ ਮਿਲਣਗੇ | ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਅਦਾਲਤ ਦਾ ਦਰਵਾਜਾ ਖੜਕਵਾਂਗੇ | ਇਸ ਮੌਕੇ ਹਰਿੰਦਰ ਸਿੰਘ ਐਮ.ਸੀ., ਸੁਖਦੇਵ ਸਿੰਘ ਬਾਜਵਾ ਐਮ.ਸੀ., ਬੱਬੀ ਸੇਖੜੀ (ਅਨਿਲ) ਐਮ.ਸੀ., ਰਾਣੂ ਸੇਖੜੀ ਐੱਮ.ਸੀ., ਜਰਮਨ ਬਾਜਵਾ, ਸਰਦੁੂਲ ਸਿੰਘ ਐਮ.ਸੀ., ਸੁੱਚਾ ਸਿੰਘ ਐਮ.ਸੀ., ਅਕਸ਼ੇ ਮਹਾਜਨ ਐਮ.ਸੀ., ਰਮੇਸ਼ ਬੂਰਾ, ਰੂਬਲ ਸ਼ੇਰ-ਏ-ਪੰਜਾਬ, ਭੁਪਿੰਦਰ ਸਿੰਘ ਨਾਮਧਾਰੀ, ਸੰਨੀ ਬੱਬਰ, ਸੋਨੂੰ ਸ਼ੇਰਗਿੱਲ, ਸੰਜੀਵ ਖੋਸਲਾ, ਚੰਦਰ ਚੰਦਾ, ਕਸਤੂਰੀ ਲਾਲ ਐਮ.ਸੀ., ਬਾਵਾ ਸਿੰਘ ਐਮ.ਸੀ., ਨਵਦੀਪ ਬਡਵਾਰ, ਸੁੱਚਾ ਸਿੰਘ ਐਮ.ਸੀ., ਰਾਜ ਕੁਮਾਰ ਭੁੱਲਰ ਰੋਡ, ਸੁਸ਼ਾਂਤ ਘਈ, ਜਗਜੋਤ ਸਿੰਘ ਸੰਧੂ, ਜਸਪਾਲ ਸਿੰਘ ਤਤਲਾ, ਹਰਬੀਰ ਸਿੰਘ, ਸੋਨੂੰ ਜੈ ਮਾਤਾ ਦੀ, ਵਿੱਕੀ ਬੋਦੇ ਦੀ ਖੂਹੀ, ਸੁਧੀਰ ਚੰਦਾ, ਵਿਨੇ ਅਬਰੋਲ, ਰਾਜੇਸ਼ ਬਿੱਟੂ, ਹਰਜੋਤ ਗੌਂਸਪੁਰ, ਜਗਜੀਤ ਸਿੰਘ ਬੱਬਰ, ਸਵਰਨ ਮੁੱਢ, ਰੋਹਿਤ ਕਸ਼ਅਪ, ਜਗੀਰ ਖੋਖਰ, ਸ਼ਿਵ ਸਾਨਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਨੂੰ ਜਲਦੀ ਬਹਾਲ ਕੀਤਾ ਜਾਵੇ : ਪੀ.ਐਸ. ਸੰਧੂ <br/> ਅਗਲੀ ਖ਼ਬਰ ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਵਿਦਿਆਰਥੀਆਂ ਨੂੰ ਅਹੁਦਾ ਸੌਂਪਣ ਦੀ ਰਸਮ ਕਰਵਾਈ <br/>
Ad Position 24