07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸੰਤ ਨਿਰੰਕਾਰੀ ਭਵਨ ਪਠਾਨਕੋਟ ਵਿਖੇ ਖ਼ੂਨਦਾਨ ਕੈਂਪ ਲਗਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਪਠਾਨਕੋਟ, 24 ਅਪ੍ਰੈਲ (ਵਿਨੋਦ)- ਮਾਨਵ ਏਕਤਾ ਦਿਵਸ ਦੇ ਮੌਕੇ ਸੰਤ ਨਿਰੰਕਾਰੀ ਸ਼ਾਖਾ ਪਠਾਨਕੋਟ ਵਿਖੇ ਇਕ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ | ਦਾਨੀਆਂ ਦੀ ਪੂਰੀ ਸਿਹਤ ਜਾਂਚ ਤੋਂ ਬਾਅਦ ਸਿਵਲ ਹਸਪਤਾਲ ਪਠਾਨਕੋਟ ਦੇ ਬਲੱਡ ਬੈਂਕ ਦੇ ਮਾਹਿਰ ਡਾਕਟਰਾਂ ਤੇ ਉਨ੍ਹਾਂ ਦੀ ਟੀਮ ਨੇ ਇਕ ਸੁਰੱਖਿਅਤ, ਯੋਜਨਾਬੱਧ ਤੇ ਪ੍ਰਭਾਵਸ਼ਾਲੀ ਖ਼ੂਨਦਾਨ ਪ੍ਰਕਿਰਿਆ ਕੀਤੀ ਜਿਸ ਦੇ ਨਤੀਜੇ ਵਜੋਂ 251 ਖ਼ੂਨ ਯੂਨਿਟ ਇਕੱਠੇ ਹੋਏ | ਜ਼ੋਨਲ ਇੰਚਾਰਜ ਮਹਾਤਮਾ ਐਸ.ਕੇ. ਦੱਤਾ ਤੇ ਮੁਖੀ ਮਹਾਤਮਾ ਕੈਪਟਨ ਰਵਿੰਦਰ ਸਿੰਘ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੌਰਭ ਬਹਿਲ ਵਲੋਂ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ | ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਦੱਸਿਆ ਕਿ ਭਾਰਤ ਭਰ ਵਿਚ ਲਗਪਗ 200 ਥਾਵਾਂ 'ਤੇ ਖ਼ੂਨਦਾਨ ਕੈਂਪ ਸਫਲਤਾ ਪੂਰਵਕ ਲਗਾਏ ਗਏ ਜਿਸ ਵਿਚ ਲਗਪਗ 40,000 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਪੰਜਾਬ ਵਿਚ ਭਾਜਪਾ ਦਿਨ ਪ੍ਰਤੀ ਦਿਨ ਹੋ ਰਹੀ ਮਜ਼ਬੂਤ- ਸੁਰਿੰਦਰ ਬਕਨੌਰ <br/>
Ad Position 24