ਨਰੋਟ ਜੈਮਲ ਸਿੰਘ, 24 ਅਪ੍ਰੈਲ (ਸ਼ਸ਼ੀ ਕੁਮਾਰ)-ਸੇਂਟ ਐਂਡਰਿਊਜ਼ ਕਾਨਵੈਂਟ ਸਕੂਲ ਪੰਮਾ ਵਿਖੇ ਡਾਇਰੈਕਟਰ ਰਮੇਸ਼ ਸੈਣੀ ਦੀ ਪ੍ਰਧਾਨਗੀ ਹੇਠ ਧਰਤੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਰਮੇਸ਼ ਸੈਣੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਡੇ ਬੱਚੇ ਅੱਜ ਵਾਤਾਵਰਨ ਨੂੰ ਬਚਾਉਣ ਲਈ ਜੋ ਪ੍ਰਣ ਲੈ ਰਹੇ ਹਨ, ਉਹ ਕੱਲ੍ਹ ਨੂੰ ਇਕ ਹਰੇ ਭਰੇ ਅਤੇ ਸਾਫ਼ ਭਵਿੱਖ ਦੀ ਨੀਂਹ ਰੱਖੇਗਾ | ਇਸ ਲਈ ਧਰਤੀ ਨੂੰ ਬਚਾਉਣ ਲਈ ਮਿਲ ਕੇ ਕੰਮ ਕਰਨਾ ਸਾਡੀ ਜ਼ਿੰਮੇਵਾਰੀ ਹੈ | ਡਾਇਰੈਕਟਰ ਰਮੇਸ਼ ਸੈਣੀ ਨੇ ਬੱਚਿਆਂ ਨਾਲ ਇਕ ਬੂਟਾ ਲਗਾ ਕੇ ਇਹ ਸੰਦੇਸ਼ ਦਿੱਤਾ ਕਿ ਅੱਜ ਦੇ ਛੋਟੇ ਕਦਮ ਧਰਤੀ ਦੇ ਉੱਜਵਲ ਭਵਿੱਖ ਲਈ ਸਫਲ ਯਤਨ ਹਨ | ਪ੍ਰੋਗਰਾਮ ਦੀ ਸਮਾਪਤੀ ਇਕ ਵਾਤਾਵਰਨ ਗੀਤ ਤੇ ਧੰਨਵਾਦ ਦੇ ਮਤੇ ਨਾਲ ਹੋਈ | ਸਕੂਲ ਦੇ ਡਾਇਰੈਕਟਰ ਰਮੇਸ਼ ਸੈਣੀ ਨੇ ਸਫਲ ਪ੍ਰੋਗਰਾਮ ਲਈ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |