07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬੀ. ਕਾਮ ਤੀਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਪਠਾਨਕੋਟ, 24 ਅਪ੍ਰੈਲ (ਸੰਧੂ)- ਆਰਿਆ ਮਹਿਲਾ ਮਹਾਂਵਿਦਿਆਲੇ ਪਠਾਨਕੋਟ ਦਾ ਬੀ. ਕਾਮ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਦੱਸਿਆ ਕਿ ਸਾਰੀਆਂ ਵਿਦਿਆਰਥਣਾਂ ਚੰਗੇ ਅੰਕਾਂ ਨਾਲ ਪਾਸ ਹੋਈਆਂ ਹਨ | ਉਨ੍ਹਾਂ ਦੱਸਿਆ ਕਿ ਤਿਸ਼ਿਕਾ ਨੇ 8.00 ਸੀ.ਜੀ.ਪੀ.ਏ. ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕੀਤਾ | ਮਿਤਾਲੀ ਨੇ 7.83 ਸੀ.ਜੀ.ਪੀ.ਏ. ਨਾਲ ਜ਼ਿਲ੍ਹੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | ਜਦਕਿ ਕੋਮਲ ਪੁਰੀ ਨੇ 7.39 ਸੀ.ਜੀ.ਪੀ.ਏ. ਨਾਲ ਕਾਲਜ ਵਿਚ ਤੀਜਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਸਾਰੀਆਂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਸੰਬੰਧਿਤ ਵਿਭਾਗ ਨੂੰ ਦਿਲੋਂ ਵਧਾਈ ਦਿੱਤੀ | ਉਨ੍ਹਾਂ ਆਸ ਜਤਾਈ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਨਤੀਜੇ ਮਹਾਂਵਿਦਿਆਲੇ ਦਾ ਨਾਮ ਰੌਸ਼ਨ ਕਰਦੇ ਰਹਿਣਗੇ | ਇਸ ਮੌਕੇ ਵਿਭਾਗ ਮੁਖੀ ਪ੍ਰੋ: ਕੁਸੁਮ ਰਾਜਪੂਤ, ਪ੍ਰੋ: ਸ਼ਿਲਪਾ ਭਗਤ, ਪ੍ਰੋ: ਪੂਰਨਿਮਾ, ਪ੍ਰੋ: ਰਾਧਿਕਾ, ਪ੍ਰੋ: ਲਿਵਾਂਸੀ ਸੋਨੀਆ ਅਤੇ ਪ੍ਰੋ: ਸੋਨਮ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਪਦਾ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੀ ਗਈ ਮੌਕ ਡਰਿੱਲ <br/> ਅਗਲੀ ਖ਼ਬਰ ਧਰਤੀ ਦਿਵਸ ਮਨਾਇਆ
Ad Position 24