07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਆਪਦਾ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੀ ਗਈ ਮੌਕ ਡਰਿੱਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਪਠਾਨਕੋਟ 24 ਅਪ੍ਰੈਲ (ਵਿਨੋਦ)-ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਵਲੋਂ ਐਮਰਜੈਂਸੀ ਆਪਦਾ ਨਾਲ ਨਜਿੱਠਣ ਲਈ ਮੋਕ ਡਰਿੱਲ ਰੇਲਵੇ ਸਟੇਸ਼ਨ ਪਠਾਨਕੋਟ ਵਿਖੇ ਕਰਵਾਈ ਗਈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ. ਸੰਜੀਵ ਸ਼ਰਮਾ ਨੇ ਦੱਸਿਆ ਕਿ ਐਮਰਜੈਂਸੀ ਦੌਰਾਨ ਜ਼ਿਲ੍ਹੇ ਵਿਚ ਕੋਈ ਆਪਦਾ ਪੈ ਜਾਂਦੀ ਹੈ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸ ਤਰ੍ਹਾਂ ਲੋਕਾਂ ਦਾ ਬਚਾਅ ਕਰਨਾ ਹੈ, ਜਾਂ ਲੋਕਾਂ ਨੂੰ ਬਚਾਅ ਲਈ ਉਤਸ਼ਾਹਿਤ ਕਰਨਾ ਹੈ, ਉਸ ਸਬੰਧੀ ਰਿਹਰਸਲ ਕੀਤੀ ਗਈ | ਇਸ ਮੌਕੇ ਸਿਹਤ ਵਿਭਾਗ, ਪੁਲਿਸ ਵਿਭਾਗ, ਫਾਇਰ ਬਿ੍ਗੇਡ ਤੇ ਕਈ ਵਿਭਾਗ ਸ਼ਾਮਿਲ ਹੋਏ | ਏ.ਡੀ.ਸੀ. ਨੇ ਦੱਸਿਆ ਕਿ ਲੋਕਾਂ ਨੂੰ ਇਸ ਸਬੰਧੀ ਕੋਈ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈ | ਇਹ ਆਉਣ ਵਾਲੀ ਵਿਪਤੀਆਂ ਨੂੰ ਦੇਖਦੇ ਹੋਏ ਇਕ ਅਭਿਆਸ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਰਾਤ ਨੂੰ 8 ਵਜੇ ਬਲੈਕ ਆਊਟ ਵੀ ਇਸੇ ਹੀ ਮੋਕ ਡਰਿਲ ਦਾ ਇਕ ਹਿੱਸਾ ਹੈ ਤੇ ਸਰਕਾਰ ਦੀ ਗਾਈਡ ਲਾਈਨ ਅਨੁਸਾਰ ਹੀ ਪੂਰੇ ਪੰਜਾਬ ਵਿਚ ਇਹ ਡਰਿੱਲ ਚੱਲ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੇ ਬਿਜਲੀ ਸਰਪਲੱਸ ਹੋਣ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ-ਜ਼ਿਲ੍ਹਾ ਪ੍ਰਧਾਨ ਭੁੱਲਰ <br/> ਅਗਲੀ ਖ਼ਬਰ ਬੀ. ਕਾਮ ਤੀਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24