14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਵਿਸ਼ਵ ਮਲੇਰੀਆ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 26-04-2026

ਕਾਹਨੂੰਵਾਨ, 25 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)-ਕਮਿਊਨਿਟੀ ਸਿਹਤ ਕੇਂਦਰ ਕਾਹਨੂੰਵਾਨ ਵਿਚ ਅੱਜ ਵਿਸ਼ਵ ਮਲੇਰੀਆ ਦਿਵਸ ਐਸ.ਐਮ.ਓ. ਡਾ. ਗੁਰਦੀਪ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਮਲੇਰੀਆ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜੋ ਕਿ ਅਕਸਰ ਖੜ੍ਹੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ | ਮਲੇਰੀਆ ਹੋਣ 'ਤੇ ਮਰੀਜ਼ ਨੂੰ ਤੇਜ਼ ਬੁਖ਼ਾਰ ਨਾਲ ਕਾਂਬਾ ਲਗਦਾ ਹੈ ਅਤੇ ਮਰੀਜ਼ ਨੂੰ ਸਿਰ ਦਰਦ ਅਤੇ ਮਾਸਪੇਸੀਆਂ ਦਰਦ ਹੋਣ ਦੇ ਨਾਲ ਉਲਟੀਆਂ ਆਉਣ ਦੀ ਸ਼ਿਕਾਇਤ ਹੋਣ ਦੇ ਨਾਲ ਮਰੀਜ਼ ਨੂੰ ਆਮ ਹਾਲਾਤ ਨਾਲੋਂ ਪਸੀਨਾ ਵੀ ਜ਼ਿਆਦਾ ਆਉਂਦਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਮਰੀਜ਼ ਨੂੰ ਤੇਜ਼ ਬੁਖ਼ਾਰ ਹੁੰਦਾ ਹੈ ਤਾਂ ਉਸ ਦੀ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਤੋਂ ਖੂਨ ਦੀ ਜਾਂਚ ਕਰਵਾਓ | ਇਸ ਮੌਕੇ ਹਸਪਤਾਲ ਦੇ ਸਮੂਹ ਡਾਕਟਰ, ਮਲੇਰੀਆ ਵਰਕਰ ਅਤੇ ਮਲਟੀਪਰਪਜ਼ ਹੈਲਥ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਏ.ਆਈ. 'ਤੇ ਰੋਬੋਟਿਕਸ ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਸਰਕਾਰ ਵਲੋਂ ਮਰਦਮਸ਼ੁਮਾਰੀ 'ਚ ਅਧਿਆਪਕਾਂ ਦੀ ਡਿਊਟੀਆਂ ਲਗਾਉਣਾ ਨਿੰਦਣਯੋਗ-ਦੀਵਾਨ <br/>
Ad Position 24