ਲੁਧਿਆਣਾ, 25 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸੈਕਰਡ ਹਾਰਟ ਕਾਨਵੈਂਟ ਸਕੂਲ ਵਲੋਂ ਕ੍ਰੀਏਟ ਮਾਈਾਡਜ ਦੇ ਸਹਿਯੋਗ ਨਾਲ ਇਕ ਪ੍ਰਭਾਵਸ਼ਾਲੀ ਏ.ਆਈ. ਅਤੇ ਰੋਬੋਟਿਕਸ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਡਾ. ਪਰਮਿੰਦਰ ਸਿੰਘ ਵਲੋਂ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ | ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਆਟੋਮੇਟਿਡ ਰੋੋਬੋਟਿਕ ਮਾਡਲਾਂ ਅਤੇ ਏ.ਆਈ. ਪੋ੍ਰਜੈਕਟਾਂ ਦੀ ਸ਼ਾਨਦਾਰ ਪੇਸ਼ਕਸ਼ ਕੀਤੀ, ਜਿਸ ਨਾਲ ਹਾਜ਼ਰੀਨ ਕਾਫ਼ੀ ਪ੍ਰਭਾਵਿਤ ਹੋਏ | ਆਈ.ਆਰ.ਆਈ.ਐਸ. ਦ ਫਸਟ ਏ.ਆਈ. ਰੋਬੋ ਨਾਲ ਪ੍ਰਸ਼ਨ ਉਤਰ ਸੈਸ਼ਨ ਵੀ ਖਾਸ ਖਿੱਚ ਦਾ ਕੇਂਦਰ ਰਿਹਾ | ਇਸ ਦੇ ਨਾਲ ਸਕੂਲ ਦੇ ਸਾਲਾਨਾ ਨਿਊਜਲੈਟਰ ਰੂਬਰੀਕੇਟਿਡ ਰੀਮਿਕਸ ਖੰਡ 7 ਦਾ ਵੀ ਉਦਘਾਟਨ ਕੀਤਾ ਗਿਆ, ਜਿਸ ਵਿਚ ਸਕੂਲ ਦੀਆਂ ਅਕਾਦਮਿਕ ਉਪਲਬਧੀਆਂ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਦਰਸਾਇਆ ਗਿਆ ਹੈ | ਸਮਾਗਮ ਦੌਰਾਨ ਡਾਇਰੈਕਟਰ ਫਾਦਰ ਸੇਬਾਸਟਿਅਨ ਅਤੇ ਪਿ੍ੰਸੀਪਲ ਕ੍ਰਿਸਪਿਨ ਮਾਰੀਆ ਦੀ ਦੂਰਦਰਸ਼ੀ ਅਗਵਾਈ ਦੀ ਖੂਬ ਪ੍ਰਸ਼ੰਸਾ ਕੀਤੀ ਗਈ, ਜਿਨ੍ਹਾਂ ਨੇ ਵਿਦਿਆਰਥੀਆਂ ਨੰੂ ਭਵਿੱਖ ਦੀ ਤਕਨਾਲੋਜੀ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ |