14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

'ਆਪ' ਦੇ ਹੋਰ ਸੰਸਦ ਮੈਂਬਰ ਤੇ ਨੇਤਾ ਵੀ ਭਾਜਪਾ 'ਚ ਜਾਣ ਦੀ ਤਿਆਰੀ 'ਚ - ਬਾਜਵਾ <br/>

Ad Position 21
No active advertisement
ਅਜੀਤ ਡੈਸਕ 26-04-2026
ਧਾਰੀਵਾਲ, 25 ਅਪ੍ਰੈਲ (ਸਵਰਨ ਸਿੰਘ)- ਆਮ ਆਦਮੀ ਪਾਰਟੀ ਦੇ 7 ਸੰਸਦ ਮੈਂਬਰਾਂ ਦੇ ਭਾਜਪਾ ਵਿਚ ਜਾਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਦੇ ਆਗੂ ਪ੍ਰਚਾਰ ਰਹੇ ਹਨ ਕਿ ਇਹ ਪੰਜਾਬ ਦੇ ਗੱਦਾਰ ਹਨ, ਦੇ ਸਬੰਧ ਵਿਚ ਪੁੱਛੇ ਗਏ ਸਵਾਲ 'ਤੇ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਭ ਤੋਂ ਵੱਡੇ ਗੱਦਾਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹਨ ਜਿਨ੍ਹਾਂ ਨੇ ਪੰਜਾਬ ਤੋਂ ਬਾਹਰਲਿਆਂ ਨੂੰ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਸੀ ਤੇ ਹੁਣ ਉਨ੍ਹਾਂ ਨੂੰ ਚੰਗਾ ਵਪਾਰੀ ਮਿਲ ਗਿਆ ਹੈ ਤੇ ਉਹ ਉਧਰ ਚਲੇ ਗਏ ਹਨ | ਸ: ਬਾਜਵਾ ਨੇ ਕਿਹਾ ਕਿ 'ਆਪ' ਦੇ 32 ਵਿਧਾਇਕ ਪਿਛਲੇ ਸਾਲ ਸਾਡੇ ਸੰਪਰਕ ਵਿਚ ਸਨ ਪਰ ਸਾਡੇ ਕੋਲ ਕੁਝ ਦੇਣ ਲਈ ਮਾਲ ਨਹੀਂ ਸੀ ਤਾਂ ਗੱਲ ਨੇਪਰੇ ਨਹੀਂ ਚੜ੍ਹੀ ਤੇ ਨਾ ਹੀ ਇਸ ਕੰਮ ਦੇ ਹੱਕ ਵਿਚ ਸਾਂ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਕ-ਦੋ ਲੋਕ ਸਭਾ ਮੈਂਬਰ ਵੀ ਭਾਜਪਾ 'ਚ ਜਾਣ ਦੀ ਤਿਆਰੀ 'ਚ ਹੀ ਹਨ | ਸ: ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਮੰਗਾਂ ਆਦਿ ਦੇ ਬਹਾਨੇ ਦਿੱਲੀ ਰਾਸ਼ਟਰਪਤੀ ਨੂੰ ਮਿਲਣ ਲੈ ਕੇ ਜਾਵੇਗਾ ਅਤੇ ਉਥੇ ਹੀ ਆਪਣੇ ਬਹੁਤੇ ਵਿਧਾਇਕਾਂ ਨੂੰ ਭਾਜਪਾ ਦੇ ਹਵਾਲੇ ਕਰ ਕੇ ਆਵੇਗਾ | ਉਨ੍ਹਾਂ ਕਿਹਾ ਕਿ ਜਦੋਂ ਇਹ ਪੰਜਾਬ ਤੋਂ ਜਾਣਗੇ ਤਾਂ ਫਿਰ ਫਿਰੌਤੀਆਂ, ਗੈਂਗਟਰਵਾਦ ਤੇ ਲੁੱਟਾਂ-ਖੋਹਾਂ ਆਦਿ ਨੂੰ ਨਕੇਲ ਪਾ ਕੇ ਪੰਜਾਬ ਦੇ ਲੋਕਾਂ ਨੂੰ ਅਮਨ-ਸ਼ਾਂਤੀ ਦਾ ਰਾਜ ਦੇਵਾਂਗੇ | ਉਨ੍ਹਾਂ ਧਾਰੀਵਾਲ ਸ਼ਹਿਰ ਦੇ ਡਡਵਾਂ ਰੋਡ ਦੇ ਨਿਰਮਾਣ ਵਿਚ ਕੀਤੀ ਜਾ ਰਹੀ ਦੇਰੀ ਦੇ ਸਬੰਧ ਵਿਚ ਕਿਹਾ ਕਿ ਵਿਧਾਨ ਸਭਾ ਵਿਚ ਉਨ੍ਹਾਂ ਹੀ ਡਡਵਾਂ ਰੋਡ ਦਾ ਮੁੱਦਾ ਉਠਾਇਆ ਸੀ ਜਿਸ 'ਤੇ ਲੋਕ ਨਿਰਮਾਣ ਵਿਭਾਗ ਮੰਤਰੀ ਨੇ ਇਸ ਰੋਡ ਦੀ ਮਨਜ਼ੂਰੀ ਦਿੱਤੀ ਸੀ | ਅੱਜ ਭਾਵੇਂ ਜਿਹੜਾ ਮਰਜ਼ੀ ਨੀਂਹ ਪੱਥਰ ਰੱਖੀ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਡਡਵਾਂ ਰੋਡ ਵਾਲੀ ਪਿੰਡਾਂ ਨੂੰ ਜਾਂਦੀ ਕਈ ਕਿਲੋਮੀਟਰ ਸੜਕ ਛੇ ਮਹੀਨੇ ਪਹਿਲਾਂ ਬਣ ਸਕਦੀ ਹੈ ਤਾਂ ਫਿਰ ਇਹ ਇਕ ਜਾਂ ਡੇਢ ਕਿਲੋਮੀਟਰ ਵੀ ਲੋਕ ਨਿਰਮਾਣ ਵਿਭਾਗ ਨੂੰ ਦੇ ਕੇ ਕਿਉਂ ਨਹੀਂ ਬਣਵਾਈ ਗਈ | ਇਸ ਮੌਕੇ ਬਰਿੰਦਰ ਸਿੰਘ ਛੋਟੇਪੁਰ ਸੂਬਾ ਡੈਲੀਗੇਟ, ਵਜੀਰ ਸਿੰਘ ਲਾਲੀ ਸਾਬਕਾ ਉੱਪ ਚੇਅਰਮੈਨ ਪੰਜਾਬ, ਸ਼ਹਿਰੀ ਪ੍ਰਧਾਨ
ਐਡਵੋਕੇਟ ਰਾਕੇਸ਼ ਰਣੀਆਂ, ਹਰਦੇਵ ਸਿੰਘ ਦੂਲਾਨੰਗਲ ਸਾਬਕਾ ਡਾਇਰੈਕਟਰ, ਜੋਗਾ ਸਿੰਘ ਆਲੋਵਾਲ ਸਾਬਕਾ ਡਾਇਰੈਕਟਰ, ਦਲਜੀਤ ਸਿੰਘ ਛੋਟੇਪੁਰ, ਹਰਜਿੰਦਰ ਸਿੰਘ ਜਫ਼ਰਵਾਲ, ਵਿਲਸ਼ਨ ਮਸੀਹ ਬਿੱਲਾ, ਕੌਂਸਲਜ ਜੋਜਫ ਗਿੱਲ, ਸਾਬਕਾ ਚੇਅਰਮੈਨ ਜੇਮਸ ਜੌਹਲ ਨੰਗਲ, ਬੱਬੂ ਹੰਸ, ਵਿਜੇ ਸੱਚਦੇਵਾ, ਸਰਪੰਚ ਬਲਜੀਤ ਸਿੰਘ, ਸਾਬਕਾ ਇਕਬਾਲ ਸਿੰਘ ਸਰਪੰਚ ਸੰਧਵਾਂ, ਸੁਖਦੇਵ ਸਿੰਘ ਚਾਹਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 2 ਪਿਸਤੌਲਾਂ, 15 ਰੌਂਦ, ਹੈਰੋਇਨ ਤੇ ਡਰੱਗ ਮਨੀ ਸਮੇਤ ਇਕ ਗਿ੍ਫ਼ਤਾਰ, ਇਕ ਫ਼ਰਾਰ ਅਗਲੀ ਖ਼ਬਰ ਕਰੋੜਾਂ ਦੀ ਹੈਰੋਇਨ ਸਮੇਤ ਨÏਜਵਾਨ ਕਾਬੂ <br/>
Ad Position 24