15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਸਰਕਾਰੀ ਹਾਈ ਸਕੂਲ ਸੈਦੋਵਾਲ ਕਲਾਂ ਵਿਖੇ ਲੈਬਾਂ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 26-04-2026
ਗੁਰਦਾਸਪੁਰ, 25 ਅਪ੍ਰੈਲ (ਅਸ਼ੋਕ ਸ਼ਰਮਾ)- ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿਚ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਕਰਕੇ ਹੁਣ ਸਰਕਾਰੀ ਸਕੂਲ ਅੱਗੇ ਨਿਕਲ ਚੁੱਕੇ ਹਨ ਤੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਣ ਨਾਲ ਬੱਚੇ ਸਹੂਲਤਾਂ ਦਾ ਲਾਭ ਲੈ ਰਹੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਸਰਕਾਰੀ ਹਾਈ ਸਕੂਲ ਸੈਦੋਵਾਲ ਕਲਾਂ ਵਿਖੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਕੂਲ ਵਿਚ 30 ਲੱਖ ਰੁਪਏ ਦੀ ਲਾਗਤ ਨਾਲ ਦੋ ਹਾਲ, ਸਾਇੰਸ ਲੈਬ, ਦੋ ਵੱਡੇ ਪੈਨਲ ਸਕਰੀਨ ਤੇ 7 ਵੱਡੇ ਮੈਟ ਦਾ ਉਦਘਾਟਨ ਕਰਨ ਮੌਕੇ ਕੀਤਾ | ਉਨ੍ਹਾਂ ਦੱਸਿਆ ਕਿ ਸਕੂਲ ਸਟਾਫ਼ ਤੇ ਮੁੱਖ ਅਧਿਆਪਕ ਦੀ ਮਿਹਨਤ ਸਦਕਾ ਸਕੂਲ ਦਾ ਨਤੀਜਾ ਵੀ ਵਧੀਆ ਆ ਰਿਹਾ ਹੈ ਤੇ ਸਕੂਲ ਨੰੂ ਕਿਸੇ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਬਲਬੀਰ ਸਿੰਘ ਬੀਰਾ ਬਲਾਕ ਪ੍ਰਧਾਨ, ਸਰਪੰਚ ਬਲਵਿੰਦਰ ਕੁਮਾਰ ਦਾਊਵਾਲ, ਸਰਪੰਚ ਪ੍ਰਮੋਦ ਸਿੰਘ ਮੁੰਨਣ ਖੁਰਦ, ਸੀਨੀਆ ਆਗੂ ਸੁਖਦੇਵ ਰਾਜ, ਨਿਸ਼ਾਨ ਸਿੰਘ ਆਪ ਆਗੂ, ਨੰਬਰਦਾਰ ਰਛਪਾਲ ਸਿੰਘ, ਸੁਰਿੰਦਰ ਕੁਮਾਰ ਭਟੀਆ, ਦਿਲਬਾਗ਼ ਸਿੰਘ ਬੁੱਟਰ, ਜੰਗ ਬਹਾਦਰ ਸਿੰਘ ਭੈਣੀ ਮੀਲਮਾਂ, ਬਲਵੀਰ ਕੁਮਾਰ ਮੀਲਮਾਂ, ਰਾਜਨ ਕਾਲੀਆ ਮੀਲਮਾਂ, ਅਫਸਰ ਸਿੰਘ, ਮਨਜੀਤ ਸਿੰਘ ਮੀਲਮਾਂ, ਬੂਟਾ ਮਸੀਹ, ਨਰਿੰਦਰ ਸਿੰਘ, ਸਰਪੰਚ ਮਲਕੀਅਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਣਐਲਾਨੇ ਬਿਜਲੀ ਦੇ ਕੱਟਾਂ ਦੀ ਵਜ੍ਹਾ ਨਾਲ ਆਮ ਲੋਕਾਂ 'ਚ ਭਾਰੀ ਰੋਸ <br/> ਅਗਲੀ ਖ਼ਬਰ ਗੁੱਡਵਿਲ ਸਕੂਲ 'ਚ ਵਿਸ਼ਵ ਧਰਤੀ ਦਿਵਸ ਮਨਾਇਆ
Ad Position 24