ਧਿਆਨਪੁਰ, 25 ਅਪ੍ਰੈਲ (ਕੁਲਦੀਪ ਸਿੰਘ ਸੋਨੂੰ)-ਮਹਾਨ ਤਪੱਸਵੀ ਸ੍ਰੀ ਬਾਵਾ ਦੀ ਪਾਵਨ ਨਗਰੀ ਪਿੰਡ ਲਾਲਪੁਰ ਬਸਤੀ ਬਾਜੀਗਰ ਵਿਚ 17ਵਾਂ ਫੁੱਟਬਾਲ ਟੂਰਨਾਮੈਂਟ 27 ਤੋਂ ਲੈ ਕੇ 30 ਅਪ੍ਰੈਲ ਤੱਕ ਪਿੰਡ ਦੇ ਸਾਂਝੇ ਸਹਿਯੋਗ ਨਾਲ ਸ੍ਰੀ ਬਾਵਾ ਲਾਲ ਸੀ.ਸੈ. ਸਕੂਲ ਧਿਆਨਪੁਰ ਵਿਖੇ ਹੋਣ ਜਾ ਰਿਹਾ ਹੈ | ਇਸ ਸਬੰਧੀ ਸਾਬਕਾ ਸਰਪੰਚ ਸੁਰਜੀਤ ਸਿੰਘ ਬਸਤੀ ਬਾਜੀਗਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਪੰਜਾਬ ਦੀਆਂ ਨਾਮਵਰ ਟੀਮਾਂ ਭਾਗ ਲੈ ਰਹੀਆਂ ਹਨ | ਟੂਰਨਾਮੈਂਟ ਦਾ ਉਦਘਾਟਨ ਸ਼੍ਰੀ ਬਾਬਾ ਲਾਲ ਮੰਦਰ ਕਮੇਟੀ ਦੇ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ ਕਰਨਗੇ | ਉਨ੍ਹਾਂ ਕਿਹਾ ਕਿ 30 ਅਪ੍ਰੈਲ ਨੂੰ ਸ੍ਰੀ ਬਾਲਾ ਜੀ ਦੇ ਪੂਜਨੀਕ ਮਹੰਤ ਸ਼੍ਰੀ ਗੋਪਾਲ ਦਾਸ ਖਿਡਾਰੀਆਂ ਨੂੰ ਆਸ਼ੀਰਵਾਦ ਦੇਣਗੇ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਗੇ |