ਤਿੱਬੜ, 26 ਅਪ੍ਰੈਲ (ਸੋਹਨ ਮਲਿਕ) -ਪਿੰਡ ਬੱਬੇਹਾਲੀ ਵਿਖੇ ਅੱਜ ਕਰੀਬ ਸ਼ਾਮ 4 ਵਜੇ ਅੱਗ ਲੱਗਣ ਕਾਰਨ ਕਰੀਬ 25 ਕਿੱਲੇ ਨਾੜ ਸੜ ਕੇ ਸੁਆਹ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਸਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬੱਬੇਹਾਲੀ, ਕਰਮ ਸਿੰਘ, ਸੋਹਣ ਸਿੰਘ, ਬਚਨ ਸਿੰਘ ਪੱਪੂ, ਬਿੱਟਾ, ਬਾਜਵਾ ਥਾਣੇਵਾਲ ਤੇ ਹੋਰ ਕਿਸਾਨਾਂ ਦਾ ਕੁੱਲ ਮਿਲਾ ਕੇ 25 ਕਿੱਲੇ ਨਾੜ ਸੜ ਕੇ ਸੁਆਹ ਹੋ ਗਿਆ | ਇਹ ਅੱਗ ਪਿੰਡ ਥਾਣੇਵਾਲ ਵਿਖੇ ਇਕ ਬਿਜਲੀ ਦੀ ਤਾਰ 'ਚੋਂ ਸ਼ਾਰਟ ਸਰਕਟ ਹੋਣ ਨਾਲ ਲੱਗੀ | ਇਸ ਅੱਗ ਨੇ ਬੱਬੇਹਾਲੀ ਤੱਕ ਮਾਰ ਕੀਤੀ | ਹਲਾਤ ਗੰਭੀਰ ਹੁੰਦੇ ਵੇਖ ਸੁਰਜੀਤ ਸਿੰਘ ਵਲੋਂ ਫਾਇਰ ਬਿ੍ਗੇਡ ਵਿਭਾਗ ਨਾਲ ਸੰਪਰਕ ਕੀਤਾ ਗਿਆ ਪਰ ਦੱਸਣ ਅਨੁਸਾਰ ਫਾਇਰ ਬਿ੍ਗੇਡ ਟੀਮ ਖੇਤਾਂ ਵਿਚ ਥੋੜ੍ਹਾ ਜਿਹਾ ਪਾਣੀ ਮਾਰ ਕੇ ਫਿਰ ਰੋਡ 'ਤੇ ਆ ਕੇ ਖੜ੍ਹੀ ਹੋ ਗਈ | ਸੁਰਜੀਤ ਸਿੰਘ ਤੇ ਬਾਕੀ ਸਾਥੀ ਜਿਨ੍ਹਾਂ ਦਾ ਨਾੜ ਸੜ ਕੇ ਸੁਆਹ ਹੋਇਆ ਫਾਇਰ ਬਿ੍ਗੇਡ ਵਿਭਾਗ ਤੇ ਬਿਜਲੀ ਵਿਭਾਗ 'ਤੇ ਵੀ ਿਗ਼ਲਾ ਪ੍ਰਗਟ ਕੀਤਾ ਕਿ ਅੱਗ ਦੇ ਭਾਂਬੜ ਮੱਚਣ ਦੌਰਾਨ ਵੀ ਫਾਇਰ ਬਿ੍ਗੇਡ ਨੇ ਕੋਈ ਢੱੁਕਵਾਂ ਇੰਤਜ਼ਾਮ ਨਹੀਂ ਕੀਤਾ ਤੇ ਬਿਜਲੀ ਵਿਭਾਗ ਦੀ ਅਣਗਹਿਲੀ 'ਤੇ ਵੀ ਦੁੱਖ ਪ੍ਰਗਟ ਕੀਤਾ | ਸੁਰਜੀਤ ਸਿੰਘ ਅਤੇ ਹੋਰ ਕਿਸਾਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ | ਇਸ ਸਾਰੇ ਮਾਮਲੇ ਦੀ ਰਿਪੋਰਟ ਥਾਣਾ ਤਿੱਬੜ ਵਿਖੇ ਵੀ ਕੀਤੀ ਗਈ ਹੈ |