24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਵਾਇਸ ਆਫ਼ ਬਟਾਲਾ ਵਲੋਂ ਯੂ.ਪੀ.ਐਸ.ਸੀ. ਪ੍ਰੀਖਿਆ ਪਾਸ ਕਰਨ ਵਾਲੇ ਅਸੀਮ ਮਹਾਜਨ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 28-04-2026
ਬਟਾਲਾ, 27 ਅਪ੍ਰੈਲ (ਸਤਿੰਦਰ ਸਿੰਘ)-ਵਾਇਸ ਆਫ਼ ਬਟਾਲਾ ਵਲੋਂ ਯੂ.ਪੀ.ਐਸ.ਸੀ. 2026 ਪ੍ਰੀਖਿਆ ਪਾਸ ਕਰਨ ਵਾਲੇ ਅਸੀਮ ਮਹਾਜਨ ਨੂੰ ਸਨਮਾਨਿਤ ਕਰਨ ਲਈ ਬਟਾਲਾ ਕਲੱਬ ਵਿਖੇ ਵਿਸ਼ੇਸ ਸਨਮਾਨ ਸਮਾਗਮ ਬਟਾਲਾ ਦੇ ਪ੍ਰਧਾਨ ਡਾ. ਲਖਬੀਰ ਸਿੰਘ ਭਾਗੋਵਾਲੀਆ ਅਤੇ ਪ੍ਰੋਜੈਕਟ ਇੰਚਾਰਜ ਜੋਗਿੰਦਰ ਅੰਗੂਰਾਲਾ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਗੁਰਭਿੰਦਰ ਸਿੰਘ ਲਾਡੇ ਸ਼ਾਹ, ਡਾ. ਰਛਪਾਲ ਸਿੰਘ, ਪ੍ਰੋ. ਜਸਬੀਰ ਸਿੰਘ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਅਤੇ ਹੋਰ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਬਟਾਲਾ ਦੇ ਵਿਧਾਇਕ ਅਤੇ ਪੰਜਾਬ ਆਪ ਦੇ ਕਾਰਜਕਾਰੀ ਪ੍ਰਧਾਨ ਅਮਨਸੇਰ ਸਿੰਘ ਸ਼ੈਰੀ ਕਲਸੀ ਨੇ ਸ਼ਿਰਕਤ ਕੀਤੀ, ਜਦਕਿ ਚੇਅਰਮੈਨ ਨਗਰ ਸੁਧਾਰ ਟਰੱਸਟ ਬਟਾਲਾ ਯਸ਼ਪਾਲ ਚੌਹਾਨ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਅਸੀਮ ਮਹਾਜਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲੱਬਧੀ ਸਿਰਫ ਵਿਅਕਤੀਗਤ ਸਫਲਤਾ ਨਹੀਂ, ਸਗੋਂ ਸਮਾਜ ਲਈ ਪ੍ਰੇਰਣਾਸ੍ਰੋਤ ਹੈ | ਉਨ੍ਹਾਂ ਕਿਹਾ ਕਿ ਅਸੀਮ ਵਰਗੇ ਨੌਜਵਾਨ ਆਪਣੇ ਇਲਾਕੇ ਦਾ ਮਾਣ ਹੁੰਦੇ ਹਨ ਅਤੇ ਲੋਕ ਸੇਵਾ ਦੇ ਖੇਤਰ ਵਿਚ ਜਾ ਕੇ ਸਮਾਜ ਤੇ ਦੇਸ਼ ਲਈ ਵੱਡਾ ਯੋਗਦਾਨ ਪਾਉਂਦੇ ਹਨ | ਪ੍ਰਧਾਨ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਕਿਹਾ ਕਿ ਅਸੀਮ ਮਹਾਜਨ ਨੇ ਦੇਸ ਦਾ ਸਰਵਉੱਚ ਇਮਤਿਹਾਨ ਪਾਸ ਕਰ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਬਟਾਲਾ ਵਰਗੇ ਛੋਟੇ ਸਹਿਰ ਦੇ ਸਕੂਲਾਂ ਵਿਚ ਪੜ੍ਹ ਕੇ ਅਤੇ ਗਲੀਆਂ ਵਿਚ ਖੇਡ ਕੇ ਵੀ ਦੇਸ਼ ਦੀ ਸੇਵਾ ਕੀਤੀ ਜਾ ਸਕਦੀ ਹੈ, ਨੌਜਵਾਨ ਪੀੜੀ ਨੂੰ ਅਸੀਮ ਮਹਾਜਨ ਵਰਗੇ ਨੌਜਵਾਨਾਂ ਤੋਂ ਪੇ੍ਰਰਿਤ ਹੋਣਾ ਚਾਹੀਦਾ ਹੈ | ਇਸ ਮੌਕੇ ਅਸੀਮ ਮਹਾਜਨ ਨੇ ਕਿਹਾ ਕਿ ਇਹ ਉਨ੍ਹਾਂ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਸ਼ਹਿਰ ਵਾਸੀ ਉਨ੍ਹਾਂ ਦੀ ਇਸ ਕਾਮਯਾਬੀ ਨੂੰ ਆਪਣਾ ਮਾਣ ਸਮਝ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੇ ਹੋਰ ਨੌਜਵਾਨਾਂ ਨੂੰ ਵੀ ਇਸ ਖੇਤਰ ਵਿਚ ਅੱਗੇ ਵਧਣ ਲਈ ਹਰ ਸੰਭਵ ਮਾਰਗ ਦਰਸ਼ਨ ਦੇਣ ਲਈ ਸਦਾ ਤਿਆਰ ਰਹਿਣਗੇ | ਸਮਾਗਮ ਦੇ ਅੰਤ ਵਿਚ ਅਸੀਮ ਮਹਾਜਨ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਨਰਿਆਲਾਂ ਵਿਖੇ ਸੰਤ ਜਵਾਹਰ ਦਾਸ ਦੀ 98ਵੀਂ ਬਰਸੀ ਮੌਕੇ ਸਮਾਗਮ 1 ਨੂੰ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਪਿੰਡ ਸੁਨੱਈਆ ਦੇ ਸਰਕਾਰੀ ਮਿਡਲ ਸਕੂਲ ਦੇ ਕਲਾਸ ਰੂਮ ਦਾ ਉਦਘਾਟਨ
Ad Position 24