ਗੁਰਦਾਸਪੁਰ, 28 ਅਪ੍ਰੈਲ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਭੁੱਲੇਚੱਕ ਨੇੜੇ ਇਕ ਮੋਟਰਸਾਈਕਲ ਚਾਲਕ ਲੁਟੇਰੇ ਵਲੋਂ ਇਕ ਔਰਤ ਦੀ ਕੰਨ ਦੀ ਵਾਲੀ ਝਪਟ ਕੇ ਫਰਾਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਘਟਨਾ ਦੁਪਹਿਰ 1:30 ਵਜੇ ਦੇ ਕਰੀਬ ਵਾਪਰੀ ਹੈ | ਪੀੜਤ ਔਰਤ ਊਸ਼ਾ ਸ਼ਰਮਾ ਪਤਨੀ ਵਿਸ਼ਵਾ ਨਾਥ ਵਾਸੀ ਕਰਾਲ ਥਾਣਾ ਪੁਰਾਣਾ ਸ਼ਾਲਾ ਜ਼ਿਲ੍ਹਾ ਗੁਰਦਾਸਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਆਪਣੇ ਜ਼ਰੂਰੀ ਕੰਮ ਕਰਕੇ ਪਿੰਡ ਕਰਾਲ ਨੰੂ ਵਾਪਸ ਆ ਰਹੇ ਸਨ ਕਿ ਜਦੋਂ ਪਿੰਡ ਭੁੱਲੇਚੱਕ ਨੇੜੇ ਪੁੱਜੇ ਤਾਂ ਗੁਰਦਾਸਪੁਰ ਵਲੋਂ ਮੋਟਰਸਾਈਕਲ ਸਵਾਰ ਲੁਟੇਰੇ ਨੇ ਉਨ੍ਹਾਂ ਦੀ ਚੱਲਦੇ ਮੋਟਰਸਾਈਕਲ ਤੋਂ ਝਪਟਾ ਮਾਰ ਕੇ ਕੰਨ ਦੀ ਵਾਲੀ ਲਾਹ ਕੇ ਪੁਲ ਤਿੱਬੜੀ ਨੰੂ ਫਰਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਅਜਿਹੀਆਂ ਘਟਨਾਵਾਂ ਇਸ ਸੜਕ 'ਤੇ ਆਮ ਵਾਪਰਦੀਆਂ ਰਹਿੰਦੀਆਂ ਹਨ | ਪਰ ਤਿੱਬੜ ਪੁਲਿਸ ਕਿਸੇ ਵੀ ਚੋਰ ਨੰੂ ਅੱਜ ਤੱਕ ਨਹੀਂ ਫੜ ਸਕੀ | ਪੀੜਤ ਔਰਤ ਊਸ਼ਾ ਨੇ ਦੱਸਿਆ ਕਿ ਉਸ ਨੇ ਗਲ ਵਿਚ ਚੈਨੀ ਵੀ ਪਾਈ ਹੋਈ ਸੀ ਅਤੇ ਉਹ ਵਾਲ-ਵਾਲ ਬਚ ਗਈ | ਉਨ੍ਹਾਂ ਦੱਸਿਆ ਕਿ ਮੇਰਾ 75 ਹਜ਼ਾਰ ਦੇ ਕਰੀਬ ਨੁਕਸਾਨ ਹੋਇਆ ਹੈ | ਉਨ੍ਹਾਂ ਇਸ ਘਟਨਾ ਦੀ ਸੂਚਨਾ ਤਿੱਬੜ ਪੁਲਿਸ ਨੰੂ ਦਿੱਤੀ ਹੈ | ਪਰ ਪੁਲਿਸ ਅਜੇ ਤੱਕ ਕੋਈ ਵੀ ਕਾਰਵਾਈ ਕਰਨ ਤੋਂ ਅਸਮਰੱਥ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਅਜਿਹੀਆਂ ਘਟਨਾਵਾਂ ਨੰੂ ਰੋਕਣ ਵਾਸਤੇ ਪੁਲਿਸ ਦੀ ਚੌਕਸੀ ਵਧਾਈ ਜਾਵੇ | ਜਿਸ ਨਾਲ ਅਗਾਂਹ ਤੋਂ ਕਿਸੇ ਰਾਹਗੀਰ ਨਾਲ ਧੱਕਾ ਨਾ ਹੋ ਸਕੇ |