ਬਾਬਾ ਬਕਾਲਾ ਸਾਹਿਬ, 28 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਸਰਲੀ ਦੇ ਪਰਿਵਾਰ ਵਿਚੋਂ ਹੋਣਹਾਰ ਅਤੇ ਮਿਹਨਤੀ ਬੇਟੀ ਸਿਮਰਨਜੀਤ ਕੌਰ (ਸਪੁੱਤਰੀ ਸ: ਸੁੱਚਾ ਸਿੰਘ) ਨੇ ਅੱਠਵੀਂ ਜਮਾਤ ਵਿਚ ਸ਼ਾਨਦਾਰ 99% ਨੰਬਰ ਪ੍ਰਾਪਤ ਕਰਕੇ ਨਾ ਸਿਰਫ਼ ਅੱਵਲ ਰਹੀ, ਸਗੋਂ ਪੂਰੇ ਜ਼ਿਲ੍ਹੇ ਅੰਮਿ੍ਤਸਰ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੇ ਇਸ ਵੱਡੀ ਉਪਲੱਬਧੀ ਮੌਕੇ ਹੋਣਹਾਰ ਬੇਟੀ ਨੂੰ ਗੁਰੂ ਸਾਹਿਬ ਜੀ ਦਾ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਜਥੇਦਾਰ ਜਲਾਲ ਉਸਮਾ ਨੇ ਕਿਹਾ ਕਿ ਇਹ ਸਨਮਾਨ ਉਸਦੀ ਲਗਨ, ਮਿਹਨਤ ਅਤੇ ਉੱਚੇ ਹੌਸਲਿਆਂ ਦੀ ਕਦਰ ਹੈ ਅਤੇ ਸਿਮਰਨਜੀਤ ਕੌਰ ਦੀ ਇਹ ਕਾਮਯਾਬੀ ਸਾਰੇ ਬੱਚਿਆਂ ਲਈ ਪ੍ਰੇਰਣਾ ਦਾ ਸਰੋਤ ਹੈ | ਇਸ ਮੌਕੇ ਸਰਕਲ ਪ੍ਰਧਾਨ ਜ: ਹਰਦੇਵ ਸਿੰਘ ਨਾਗੋਕੇ, ਜ: ਪੂਰਨ ਸਿੰਘ ਖਿਲਚੀਆਂ, ਸੁਖਵੰਤ ਸਿੰਘ ਮੱਲਾ, ਪਲਵਿੰਦਰ ਸਿੰਘ ਮੀਆਂਵਿੰਡ (ਸਾਰੇ ਸਰਕਲ ਪ੍ਰਧਾਨ), ਗੁਰਪ੍ਰੀਤ ਸਿੰਘ ਉੱਪਲ, ਪ੍ਰਤਾਪ ਸਿੰਘ ਬਾਬਾ ਬਕਾਲਾ, ਗੁਰਵਿੰਦਰ ਸਿੰਘ ਕਾਲੇਕੇ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ |