11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਮਾਮਲਾ ਪਿੰਡ ਭੋਮਾ ਵਿਚ ਅੰਨ੍ਹੇਵਾਹ ਚੱਲੀਆਂ ਗੋਲੀਆਂ ਦਾ ਜ਼ਖ਼ਮੀ ਨੌਜਵਾਨ ਦਾ ਹਸਪਤਾਲ 'ਚ ਚੱਲ ਰਿਹਾ ਇਲਾਜ

Ad Position 21
No active advertisement
ਅਜੀਤ ਡੈਸਕ 29-04-2026
ਘੁਮਾਣ, 28 ਅਪ੍ਰੈਲ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਭੋਮਾ ਵਿਖੇ ਬੀਤੀ ਕੱਲ੍ਹ ਰਾਤ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਭੋਮਾ ਤੋਂ ਪੇਰੋਸ਼ਾਹ ਰੋਡ 'ਤੇ ਸੈਰ ਕਰ ਰਹੇ 3 ਨੌਜਵਾਨਾਂ 'ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਤੋਂ ਬਾਅਦ 2 ਨੌਜਵਾਨਾਂ ਜਿਨਾਂ ਵਿਚ ਕਸ਼ਮੀਰ ਸਿੰਘ ਅਤੇ ਜੁਗਰਾਜ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਸੀ | ਇਸ ਦੌਰਾਨ ਤੀਸਰਾ ਨੌਜਵਾਨ ਜੁਗਰਾਜ ਸਿੰਘ ਪੁੱਤਰ ਵੀਰੂ ਸਿੰਘ ਵਾਸੀ ਭੋਮਾ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਮੌਕੇ 'ਤੇ ਘੁਮਾਣ ਦੇ ਅਕਾਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ | ਡਾਕਟਰਾਂ ਨੇ ਦੱਸਿਆ ਕਿ ਜੁਗਰਾਜ ਸਿੰਘ ਦੇ ਮੋਢੇ ਅਤੇ ਚੂਲੇ ਵਿਚ ਗੋਲੀ ਲੱਗੀ ਹੈ | ਉਨਾਂ ਕਿਹਾ ਕਿ ਮੋਢੇ ਵਿਚ ਲੱਗੇ ਗੋਲੀ ਸਾਹਮਣੇ ਪਾਸੇ ਹੱਡੀ ਨੂੰ ਤੋੜਦੀ ਹੋਈ ਬਾਹਰ ਨਿਕਲ ਗਈ | ਉਨਾਂ ਕਿਹਾ ਕਿ ਮਰੀਜ਼ ਦਾ ਇਲਾਜ ਚੱਲ ਰਿਹਾ ਹੈ ਤੇ ਇਲਾਜ ਮੁਕੰਮਲ ਕਰਨ ਤੋਂ ਬਾਅਦ ਹੀ ਛੁੱਟੀ ਦਿੱਤੀ ਜਾਵੇਗੀ | ਜੁਗਰਾਜ ਸਿੰਘ ਨੇ ਦੱਸਿਆ ਕਿ ਗੋਲੀਆਂ ਚੱਲਣ ਮੌਕੇ ਉਹ ਕਣਕ ਦੇ ਖੇਤਾਂ ਰਾਹੀਂ ਦੌੜਿਆ, ਜਿਸ ਦੇ ਪਿੱਛੇ ਉਨਾਂ ਨੇ ਗੋਲੀਆਂ ਚਲਾਈਆਂ | ਉਨਾਂ ਕਿਹਾ ਕਿ ਜਦ ਮੈਂ ਪਿੰਡ ਦੇ ਨੇੜੇ ਦੌੜਦਾ ਪੁੱਜ ਗਿਆ ਤਾਂ ਮੈਂ ਡਿੱਗ ਪਿਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਮੇਰੇ ਗੋਲੀਆਂ ਲੱਗੀਆਂ ਹਨ, ਮੇਰੇ ਦੋਸਤਾਂ ਨੇ ਮੈਨੂੰ ਹਸਪਤਾਲ ਵਿਖੇ ਲਿਆਂਦਾ | ਇਸ ਗੋਲੀਕਾਂਡ ਵਿਚ ਮਿ੍ਤਕ ਕਸ਼ਮੀਰ ਸਿੰਘ ਅਤੇ ਜੁਗਰਾਜ ਸਿੰਘ ਦਾ ਪੋਸਟਮਾਰਟਮ ਦੇਰੀ ਨਾਲ ਹੋਣ ਕਾਰਨ ਦੂਸਰੇ ਦਿਨ ਵੀ ਅੰਤਿਮ ਸੰਸਕਾਰ ਨਹੀਂ ਹੋ ਸਕਿਆ | ਮਿ੍ਤਕਾਂ ਦੇ ਪਰਿਵਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰ ਕੇ ਇਨਸਾਫ਼ ਦਿੱਤਾ ਜਾਵੇ | ਥਾਣਾ ਘੁਮਾਣ ਦੇ ਐੱਸ.ਐੱਚ.ਓ. ਹਰਜਿੰਦਰ ਸਿੰਘ ਦਿਓਲ ਨੇ ਕਿਹਾ ਕਿ ਗੋਪਾਲ ਸਿੰਘ ਪੁੱਤਰ ਦਸੰਦਾ ਸਿੰਘ, ਜੋ ਕਿ ਕਸ਼ਮੀਰ ਸਿੰਘ ਦਾ ਚਾਚਾ ਹੈ, ਉਸ ਦੇ ਬਿਆਨਾਂ 'ਤੇ 2 ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਖਿਲਾਫ਼ 103, 109 ਅਤੇ 25 ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਵੱਖ-ਵੱਖ ਟੀਮਾਂ ਦੋਸ਼ੀਆਂ ਨੂੰ ਫੜਨ ਲਈ ਭੇਜੀਆਂ ਗਈਆਂ ਹਨ | ਉਨਾਂ ਕਿਹਾ ਕਿ ਦੋਸ਼ੀ ਜਲਦ ਪੁਲਿਸ ਦੀ ਗਿ੍ਫ਼ਤ ਵਿਚ ਹੋਣਗੇ ਅਤੇ ਉਨਾਂ ਨੂੰ ਕਾਬੂ ਕਰਨ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਨਾਂ ਨੌਜਵਾਨਾਂ ਦਾ ਕਤਲ ਕਿਉਂ ਕੀਤਾ | ਇਸ ਮੌਕੇ ਪੁਲਿਸ ਵਲੋਂ ਜ਼ਖ਼ਮੀ ਨੌਜਵਾਨ ਦੇ ਇਲਾਜ ਦੌਰਾਨ ਪੁਲਿਸ ਦੀ ਟੁਕੜੀ ਤਾਇਨਾਤ ਕੀਤੀ ਗਈ ਹੈ | ਪਰਿਵਾਰ ਨੇ ਵੀ ਆਪਣੀ ਸੁਰੱਖਿਆ ਦੀ ਮੰਗ ਕੀਤੀ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ | ਜ਼ਿਕਰਯੋਗ ਹੈ ਕਿ ਮਿ੍ਤਕ ਜੁਗਰਾਜ ਸਿੰਘ ਕਬੱਡੀ ਦਾ ਵਧੀਆ ਖਿਡਾਰੀ ਸੀ, ਭਾਵੇਂ ਕਿ ਉਸ ਦੀ ਉਮਰ ਛੋਟੀ ਸੀ, ਪਰ ਉਸ ਨੇ ਸਖ਼ਤ ਮਿਹਨਤ ਕਰ ਕੇ ਕਬੱਡੀ ਵਿਚ ਆਪਣਾ ਨਾਂਅ ਬਣਾਇਆ ਸੀ | ਪਰਿਵਾਰ ਵਲੋਂ ਮਿਹਨਤ ਮੁਸ਼ੱਕਤ ਕਰ ਕੇ ਆਪਣੇ ਪੁੱਤਰ ਨੂੰ ਚੰਗੀ ਖੁਰਾਕ ਦੇ ਕੇ ਖੇਡਾਂ ਵੱਲ ਤੋਰਿਆ ਤਾਂ ਕਿ ਭਵਿੱਖ ਵਿਚ ਉਹ ਚੰਗਾ ਖਿਡਾਰੀ ਬਣ ਸਕੇ, ਪਰ ਉਸ ਦੇ ਕਤਲ ਤੋਂ ਬਾਅਦ ਪਰਿਵਾਰ ਬੁਰੀ ਤਰਾਂ ਟੁੱਟ ਚੁੱਕਾ ਹੈ | ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਹੈ ਤੇ ਲੋਕ ਸਹਿਮੇ ਹੋਏ ਹਨ |
Ad Position 22
No active advertisement
ਪਿਛਲੀ ਖ਼ਬਰ ਆਰ.ਆਰ. ਬਾਵਾ ਕਾਲਜ ਬਟਾਲਾ ਵਿਖੇ 5ਵਾਂ ਸਾਲਾਨਾ ਫੈਸ਼ਨ ਸ਼ੋਅ 'ਸੂਈ-ਧਾਗਾ' ਕਰਵਾਇਆ ਅਗਲੀ ਖ਼ਬਰ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੰਡ ਪਰਿਵਾਰ ਨਾਲ ਕੀਤਾ ਅਫਸੋਸ
Ad Position 24