12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸਕੂਲ ਦੀ ਕਬੱਡੀ ਟੀਮ ਓਪਨ ਸਟੇਟ ਚੈਂਪੀਅਨਸ਼ਿਪ 'ਚੋਂ ਪਹਿਲੇ ਸਥਾਨ 'ਤੇ

Ad Position 21
No active advertisement
ਵਾਲੀਬਾਲ ਅਤੇ ਕਬੱਡੀ ਦੀ ਇੰਟਰ ਸਕੂਲ ਓਪਨ ਸਟੇਟ ਚੈਂਪੀਅਨਸ਼ਿਪ 'ਚੋਂ ਜਿੱਤਣ ਵਾਲੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਦੌਰਾਨ ਪਿ੍ੰ. ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ | ਅਜੀਤ ਤਸਵੀਰ <br/> 29-04-2026
ਕਲਾਨੌਰ, 28 ਅਪ੍ਰੈਲ (ਪੁਰੇਵਾਲ)-ਸਥਾਨਕ ਸਾਹਿਬਜਾਦਾ ਜੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੇਅਰਮੈਨ ਸ: ਅਜੀਤ ਸਿੰਘ ਮੱਲ੍ਹੀ, ਸੁਖਜੀਤ ਕੌਰ ਮੱਲ੍ਹੀ, ਅਮਰਿੰਦਰ ਸਿੰਘ ਮੱਲ੍ਹੀ ਦੀ ਰਹਿਨੁਮਾਈ ਹੇਠ ਪੜ੍ਹਾਈ ਦੇ ਨਾਲ ਖੇਡਾਂ 'ਚ ਵੀ ਦਿਨ-ਦੁਗਣੀ ਰਾਤ ਚੋਗੁਣੀ ਤਰੱਕੀ ਕਰ ਰਿਹਾ ਹੈ | ਸਕੂਲ ਪਿ੍ੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਆਲ ਪੰਜਾਬ ਯੂਥ ਸਪੋਰਟਸ ਅਤੇ ਐਕਟੀਵਿਟੀ ਐਸੋਸੀਏਸ਼ਨ ਵਲੋਂ ਅੰਮਿ੍ਤਸਰ 'ਚ ਵਾਲੀਬਾਲ ਅਤੇ ਕਬੱਡੀ ਦੀ ਇੰਟਰ ਸਕੂਲ ਓਪਨ ਸਟੇਟ ਚੈਂਪੀਅਨਸ਼ਿਪ ਕਰਵਾਈ ਗਈ ਸੀ, ਜਿਸ 'ਚ ਸਕੂਲ ਵਲੋਂ ਟੀਮਾਂ ਅੰਡਰ-17 ਦੀ ਵਾਲੀਬਾਲ ਅਤੇ ਕਬੱਡੀ ਦੀ ਟੀਮ ਕੋਚ ਮਾਰਕਸ ਅਤੇ ਮੈਡਮ ਤਜਿੰਦਰ ਕੌਰ ਦੀ ਅਗਵਾਈ 'ਚ ਭਾਗ ਲੈਣ ਲਈ ਭੇਜੀਆਂ ਗਈਆਂ | ਇਸ ਇੰਟਰ ਸਕੂਲ ਓਪਨ ਸਟੇਟ ਚੈਂਪੀਅਨਸ਼ਿਪ 'ਚ ਸਾਹਿਬਜਾਦਾ ਜੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਸਕੂਲ ਦੀ ਕਬੱਡੀ ਟੀਮ ਨੇ ਪਹਿਲਾ, ਜਦਕਿ ਵਾਲੀਬਾਲ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਜੇਤੂ ਵਿਦਿਆਰਥੀਆਂ ਨੂੰ ਤਮਗੇ ਅੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਪਹੁੰਚਣ 'ਤੇ ਸਵੇਰ ਦੀ ਸਭਾ 'ਚ ਇਨ੍ਹਾਂ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਪਿ੍ੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਵਲੋਂ ਭਾਗ ਲੈਣ ਵਾਲੇ ਵਿਦਿਆਰਥੀ ਕਰਨ, ਗੁਰਪ੍ਰਤਾਪ, ਵੰਸ਼ਦੀਪ, ਰਮਨੀਤ, ਮਨਕੀਰਤ, ਦੋਸਾਂਝ, ਸੋਰਵ, ਮੰਗਤ ਸਿੰਘ, ਲਵਜੋਤ, ਗੁਰਨੂਰ, ਜੋਬਨ, ਸੁੱਖਪ੍ਰੀਤ, ਸਹਿਜਪ੍ਰੀਤ, ਮਨਪ੍ਰੀਤ, ਅਮਰਪਾਲ, ਚੇਤਨ, ਅਨਮੋਲ, ਹਰਵੀਰ, ਗੁਰਸੇਵਕ, ਕਰਨਬੀਰ, ਜਸਕਰਨਦੀਪ ਅਤੇ ਪ੍ਰਨਵੀ ਸਿੰਘ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਖੇਡਾਂ ਦੇ ਨਾਲ-ਨਾਲ ਵਧੀਆ ਪੜ੍ਹਾਈ ਲਈ ਵੀ ਪ੍ਰੇਰਿਆ | ਡਾ. ਕਾਹਲੋਂ ਨੇ ਕਿਹਾ ਕਿ ਇਸ ਉਪਲੱਬਧੀ ਪਿੱਛੇ ਖਿਡਾਰੀਆਂ ਦੀ ਲਗਾਤਾਰ ਪ੍ਰੈਕਟਿਸ, ਕੋਚਾਂ ਦੀ ਸਹੀ ਮਾਰਗਦਰਸ਼ਨ ਅਤੇ ਸਕੂਲ ਪ੍ਰਬੰਧਨ ਦੀ ਪੂਰੀ ਸਹਾਇਤਾ ਦਾ ਵੱਡਾ ਯੋਗਦਾਨ ਹੈ | ਖਿਡਾਰੀਆਂ ਨੇ ਟੂਰਨਾਮੈਂਟ ਤੋਂ ਪਹਿਲਾਂ ਵੀ ਕਾਫ਼ੀ ਸਮੇਂ ਤੱਕ ਸਖ਼ਤ ਅਭਿਆਸ ਕੀਤਾ, ਜਿਸ ਦਾ ਨਤੀਜਾ ਉਨ੍ਹਾਂ ਦੀ ਇਸ ਕਾਮਯਾਬੀ ਰੂਪ 'ਚ ਸਾਹਮਣੇ ਆਇਆ | ਸਕੂਲ ਮੈਨੇਜਮੈਂਟ ਅਤੇ ਚੇਅਰਮੈਨ ਸ: ਅਜੀਤ ਸਿੰਘ ਮੱਲ੍ਹੀ ਵਲੋਂ ਵੀ ਕੋਚ ਦੀ ਮਿਹਨਤ ਕਰਨ 'ਤੇ ਪਿੱਠ ਥਪਥਪਾਈ |
Ad Position 22
No active advertisement
ਪਿਛਲੀ ਖ਼ਬਰ ਮਿਲੇਨੀਅਮ ਪਬਲਿਕ ਸਕੂਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਸੰਜੀਦਗੀ ਨਾਲ ਯਤਨਸ਼ੀਲ-ਚੌਕੀ ਇੰਚਾਰਜ ਬਲਜੀਤ ਸਿੰਘ
Ad Position 24