12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬਾਬਾ ਸ੍ਰੀ ਚੰਦ ਚੌਕ ਦੀ ਆਵਾਜਾਈ 'ਚ ਵਿਘਨ ਪਾ ਰਿਹਾ ਖੰਭਾ ਹਟਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 29-04-2026
ਦੀਨਾਨਗਰ, 28 ਅਪ੍ਰੈਲ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਦੇ ਬਾਬਾ ਸ੍ਰੀ ਚੰਦ ਜੀ ਚੌਕ ਵਿਖੇ ਸੜਕ ਵਿਚਕਾਰ ਲੱਗੇ ਆਵਾਜਾਈ 'ਚ ਵਿਘਨ ਪਾਉਣ ਵਾਲੇ ਹਾਈ ਮਾਸਟ ਲਾਈਟਾਂ ਦੇ ਬੇਕਾਰ ਖੰਬੇ ਨੂੰ ਲੋਕਾਂ ਨੇ ਹਟਾਉਣ ਦੀ ਮੰਗ ਕੀਤੀ ਹੈ | ਸਰਪੰਚ ਦਲਬੀਰ ਸਿੰਘ ਬਿੱਲਾ, ਸਰਪੰਚ ਗੁਰਨਾਮ ਸਿੰਘ ਸਿੰਗੋਵਾਲ, ਚਰਨਜੀਤ ਸਿੰਘ ਗਿੱਲ ਅਤੇ ਬਲਜੀਤ ਸਿੰਘ ਸਾਹੋਵਾਲ ਨੇ ਕਿਹਾ ਕਿ ਦੀਨਾਨਗਰ ਵਿਖੇ ਪੁਲਿਸ ਸਟੇਸ਼ਨ ਦੇ ਨੇੜੇ ਬਾਬਾ ਸ੍ਰੀ ਚੰਦ ਚੌਕ ਦੇ ਸੁੰਦਰੀਕਰਨ ਦਾ ਕੰਮ ਮੁਕੰਮਲ ਹੋਣ ਮਗਰੋਂ ਚੌਕ ਦੇ ਆਲੇ ਦੁਆਲੇ ਸੜਕਾਂ ਦੇ ਕੰਢਿਆਂ ਅਤੇ ਸੜਕ ਵਿਚਕਾਰ ਲੱਗੀਆਂ ਕੁਝ ਰੁਕਾਵਟਾਂ ਆਵਾਜਾਈ 'ਚ ਭਾਰੀ ਵਿਘਨ ਪਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹ ਰੁਕਾਵਟਾਂ ਸਿਰਫ਼ ਆਵਾਜਾਈ 'ਚ ਵਿਘਨ ਹੀ ਨਹੀਂ ਪਾ ਰਹੀਆਂ, ਸਗੋਂ ਚੌਕ ਦੀ ਦਿੱਖ ਨੂੰ ਵੀ ਵਿਗਾੜ ਰਹੀਆਂ ਹਨ | ਉਕਤ ਆਗੂਆਂ ਨੇ ਕਿਹਾ ਕਿ ਇਹ ਹਾਈ ਮਾਸਟ ਲਾਈਟਾਂ ਪਿਛਲੇ ਕਈ ਸਾਲਾ ਤੋਂ ਬੰਦ ਪਈਆਂ ਹੋਣ ਕਾਰਨ ਜਨਤਾ ਨੂੰ ਕਿਸੇ ਕਿਸਮ ਦਾ ਲਾਭ ਨਹੀਂ ਦੇ ਰਹੀਆਂ ਹਨ | ਇਸ ਲਈ ਬਾਬਾ ਸ੍ਰੀ ਚੰਦ ਚੌਕ 'ਚ ਸੜਕ ਵਿਚਕਾਰ ਲੱਗੀ ਹਾਈ ਮਾਸਟ ਲਾਈਟ ਦਾ ਇਹ ਖੰਬਾ ਇੱਥੋਂ ਹਟਾ ਕੇ ਕਿਤੇ ਹੋਰ ਤਬਦੀਲ ਕਰ ਦੇਣਾ ਚਾਹੀਦਾ ਹੈ ਤਾਂ ਕਿ ਭਾਰੀ ਭੀੜ ਭੜੱਕੇ ਵਾਲੇ ਇਸ ਚੌਕ 'ਚ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਬੇਅਦਬੀ ਸੰਬੰਧੀ ਸੋਧ ਬਿੱਲ ਪਾਸ ਕਰਨਾ ਇਤਿਹਾਸਕ ਕਦਮ : ਪ੍ਰਧਾਨ ਦਵਿੰਦਰ ਸਿੰਘ <br/> ਅਗਲੀ ਖ਼ਬਰ ਮਿਲੇਨੀਅਮ ਪਬਲਿਕ ਸਕੂਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ
Ad Position 24