ਬਟਾਲਾ, 28 ਅਪ੍ਰੈਲ (ਸਤਿੰਦਰ ਸਿੰਘ)- ਯੂਨਾਈਟਿਡ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਵਲੋਂ ਐਕਸੀਅਨ ਦਿਹਾਤੀ ਮੰਡਲ ਬਟਾਲਾ ਨਾਲ ਮੁਲਾਜ਼ਮਾਂ-ਪੈਨਸ਼ਨਰਾਂ ਦੀਆਂ ਮੰਗਾਂ ਦੇ ਸਬੰਧ ਵਿਚ ਮੀਟਿੰਗ ਮੁਖਤਾਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਸਬ-ਅਰਬਨ ਮੰਡਲ ਬਟਾਲਾ ਵਿਖੇ ਹੋਈ | ਇਸ ਵਿਚ ਹਰਜੀਤ ਸਿੰਘ ਟਰਪਈ ਕਨਵੀਨਰ ਜ਼ਿਲ੍ਹਾ ਗੁਰਦਾਸਪੁਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ਨੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਬਾਰੇ ਜਾਣਕਾਰੀ ਦਿੱਤੀ | ਸਾਰੀਆਂ ਮੰਗਾਂ ਨੂੰ ਐਕਸੀਅਨ ਦਿਹਾਤੀ ਮੰਡਲ ਜਸਵਿੰਦਰਪਾਲ ਨੇ ਬਹੁਤ ਧਿਆਨ ਸੁਣਿਆ ਤੇ ਜਥੇਬੰਦੀ ਦੇ ਵਫ਼ਦ ਨੂੰ ਯਕੀਨ ਦਿਵਾਇਆ ਕਿ ਸਾਰੀਆਂ ਮੰਗਾਂ ਦਾ ਹੱਲ ਛੇਤੀ ਕੀਤਾ ਜਾਵੇਗਾ | ਇਸ ਮੌਕੇ ਸੁਰਜੀਤ ਸਿੰਘ ਅਮਰਗੜ੍ਹ ਸਕੱਤਰ ਪੈਨਸ਼ਨਰ ਜਥੇਬੰਦੀ, ਸਰਬਜੀਤ ਸਿੰਘ ਰੰਧਾਵਾ ਸੀਨੀ. ਮੀਤ ਪ੍ਰਧਾਨ, ਅਸ਼ਵਨੀ ਕੁਮਾਰ ਸ਼ਰਮਾ ਵਿੱਤ ਸਕੱਤਰ, ਹਰਦੀਪ ਸਿੰਘ ਸਹਾਇਕ ਸਕੱਤਰ, ਰਾਬਿਲ ਮਸੀਹ ਮੀਤ ਪ੍ਰਧਾਨ, ਸੁਖਦੇਵ ਸਿੰਘ, ਪਰਗਟ ਸਿੰਘ ਘੁੰਮਣ ਆਦਿ ਹਾਜ਼ਰ ਸਨ |