ਕਲਾਨੌਰ, 28 ਅਪ੍ਰੈਲ (ਪੁਰੇਵਾਲ)- ਸਥਾਨਕ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਵਿਖੇ ਪਿੰ੍ਰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਦੀ ਅਗਵਾਈ ਤੇ ਪ੍ਰੋ. ਸਤਿੰਦਰ ਕੌਰ ਦੇ ਯਤਨਾਂ ਸਦਕਾ ਬੀ.ਏ., ਬੀ.ਐੱਸ.ਸੀ.(ਆਈ.ਟੀ.), ਬੀ.ਐੱਸ.ਸੀ. ਫੈਸਨ ਡਿਜ਼ਾਇਨਿੰਗ 6ਵੇਂ ਸਮੈਸਟਰ ਅਤੇ ਸੀ.ਸੀ.ਏ. ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਕੀਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ 'ਚ ਪ੍ਰੋ. ਸਤਿੰਦਰ ਕੌਰ ਨੇ ਪਿ੍ੰਸੀਪਲ ਡਾ. ਅੱਤਰੀ ਲਈ ਸਵਾਗਤੀ ਸ਼ਬਦ ਕਹੇ | ਉਪਰੰਤ ਕਾਲਜ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਤੇ ਮਨੋਰੰਜਨਾਤਮਕ ਖੇਡਾਂ ਖੇਡੀਆਂ | ਪ੍ਰੋ. ਨਵਦੀਪ ਕੌਰ ਤੇ ਪ੍ਰੋ. ਵਰਿੰਦਰ ਕੌਰ ਦੇ ਯਤਨਾਂ ਸਦਕਾ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ ਫੈਸ਼ਨ ਸ਼ੋਅ ਖਿੱਚ ਦਾ ਕੇਂਦਰ ਰਿਹਾ | ਇਸ ਮੌਕੇ ਮਹਿਕਦੀਪ ਕੌਰ ਮਿਸ ਫੇਅਰਵੈਲ ਤੇ ਅਭੈ ਮਿਸਟਰ ਫੇਅਰਵੈਲ ਚੁਣੇ ਗਏ | ਜੱਜਾਂ ਦੀ ਭੂਮਿਕਾ ਪ੍ਰੋ. ਅਸ਼ਵਨੀ ਕੁਮਾਰ, ਪ੍ਰੋ. ਸੰਦੀਪ ਚੰਚਲ, ਪ੍ਰੋ. ਅੰਮਿ੍ਤਪਾਲ ਕੌਰ ਤੇ ਪ੍ਰੋ. ਨਵਦੀਪ ਕੌਰ ਨੇ ਨਿਭਾਈ | ਪਿ੍ੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਨੇ ਵਿਦਾ ਹੋ ਰਹੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਮੰਚ ਦਾ ਸੰਚਾਲਨ ਕਾਲਜ ਦੇ ਵਿਦਿਆਰਥੀ ਐਂਡੀ ਜੋਇਲ ਤੇ ਅਕਸ਼ਪ੍ਰੀਤ ਕੌਰ ਨੇ ਨਿਭਾਇਆ | ਇਸ ਮੌਕੇ ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਆਰਤੀ ਮਹਾਜਨ, ਪ੍ਰੋ. ਜੁਝਾਰ ਸਿੰਘ ਬਾਜਵਾ, ਪ੍ਰੋ. ਮਨਜਿੰਦਰ ਕੌਰ, ਪ੍ਰੋ. ਅੰਜਨਾ ਸ਼ਰਮਾ, ਪ੍ਰੋ. ਰਵਨੀਤ ਕੌਰ, ਪ੍ਰੋ. ਰੀਤੀ ਸ਼ਰਮਾ, ਪ੍ਰੋ. ਸ਼ਿਵਾਨੀ , ਪ੍ਰੋ. ਪੂਜਾ ਦੇਵੀ, ਪ੍ਰੋ. ਰਿਧਿਮਾ ਮਹਾਜਨ ਤੇ ਕਾਲਜ ਦੇ ਕਲਰਕ ਹਰਜੰਤ ਸਿੰਘ ਵੀ ਮੌਜੂਦ ਸਨ |