12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

'ਆਪ' ਦੇ 7 ਰਾਜ ਸਭਾ ਮੈਂਬਰਾਂ ਦਾ ਭਾਜਪਾ 'ਚ ਜਾਣਾ ਪੰਜਾਬ ਤੇ ਦੇਸ਼ ਦੀ ਰਾਜਨੀਤੀ 'ਚ ਅੰਤਾਂ ਦਾ ਨਿਘਾਰ : ਕਾਮਰੇਡ ਬਖਤਪੁਰਾ <br/>

Ad Position 21
No active advertisement
ਅਜੀਤ ਡੈਸਕ 29-04-2026
ਬਟਾਲਾ, 28 ਅਪ੍ਰੈਲ (ਸਤਿੰਦਰ ਸਿੰਘ)- ਸੀਪੀਆਈ ਐਮ.ਐਲ. ਲਿਬਰੇਸ਼ਨ ਨੇ ਆਮ ਆਦਮੀ ਪਾਰਟੀ ਪੰਜਾਬ ਦੇ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਖੇਮੇ ਵਿਚ ਜਾਣ ਦੇ ਘਟਨਾਕ੍ਰਮ ਨੂੰ ਪੰਜਾਬ ਤੇ ਦੇਸ਼ ਦੀ ਰਾਜਨੀਤੀ 'ਚ ਅੰਤਾਂ ਦਾ ਨਿਘਾਰ ਦੱਸਿਆ ਹੈ | ਇਸ ਸਬੰਧੀ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਸਾਡੀ ਪਾਰਟੀ ਸਮਝਦੀ ਹੈ ਕਿ ਭਾਜਪਾ ਇਕ ਫਾਸਿਸਟ ਪਾਰਟੀ ਹੈ ਤੇ ਫਾਸਿਸਟਾਂ ਦੇ ਕੋਈ ਅਸੂਲ ਕਾਇਦੇ ਨਹੀਂ ਹੁੰਦੇ ਪਰ ਇਥੇ ਇਹ ਕਹਿਣਾ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਅਤੇ ਇਨ੍ਹਾਂ ਦੇ ਰਾਜਨੀਤਿਕ ਅਮਲ ਵਿਚ ਕੋਈ ਜ਼ਿਆਦਾ ਅੰਤਰ ਨਹੀਂ ਹੈ | ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ ਦੇ ਇਨ੍ਹਾਂ ਰਾਜ ਸਭਾ ਮੈਂਬਰਾਂ ਦੀ ਚੋਣ ਕੀਤੀ ਸੀ ਤਾਂ ਖੁੱਲੇਆਮ ਆਮ ਆਦਮੀ ਪਾਰਟੀ ਉਪਰ ਸੌਦੇਬਾਜ਼ੀ ਦੇ ਦੋਸ਼ ਲੱਗੇ ਸਨ, ਇਹ ਵੀ ਦਰੁਸਤ ਹੈ ਕਿ ਚੁਣੇ ਜਾਣ ਸਮੇਂ ਮੌਜੂਦਾ ਦਲ ਬਦਲਣ ਵਾਲੇ ਰਾਜ ਸਭਾ ਦੇ ਮੈਂਬਰਾਂ 'ਚੋਂ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਮੱੁਢਲੇ ਮੈਂਬਰ ਜਾਂ ਹਮਦਰਦ ਵੀ ਨਹੀਂ ਸਨ | ਇਸ ਹਾਲਤ ਵਿਚ ਆਮ ਆਦਮੀ ਪਾਰਟੀ ਵਲੋਂ ਚੁਣੇ ਗਏ ਇਨ੍ਹਾਂ ਮੈਂਬਰਾਂ ਵਲੋਂ ਦਲ-ਬਦਲੀ ਕਰ ਜਾਣ ਦਾ ਕਿਸੇ ਨੂੰ ਕੋਈ ਅਚੰਭਾ ਨਹੀਂ ਹੋਣਾ ਚਾਹੀਦਾ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ 'ਚ ਵਿਦਾਇਗੀ ਪਾਰਟੀ ਕਰਵਾਈ ਅਗਲੀ ਖ਼ਬਰ ਮਨਜੀਤ ਸਿੰਘ ਬਿੱਟੂ ਘੁਮਾਣ ਈ-ਰਿਕਸ਼ਾ ਯੂਨੀਅਨ ਦੇ ਪ੍ਰਧਾਨ ਬਣੇ
Ad Position 24