12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਜ਼ਿਲ੍ਹਾ ਸਾਹਿਤ ਕੇਂਦਰ ਵਲੋਂ ਐਨ.ਆਰ.ਆਈ. ਲੇਖਕਾਂ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 29-04-2026
ਗੁਰਦਾਸਪੁਰ, 28 ਅਪ੍ਰੈਲ (ਪੰਕਜ ਸ਼ਰਮਾ)-ਜ਼ਿਲ੍ਹਾ ਸਾਹਿਤ ਕੇਂਦਰ ਵਲੋਂ ਵਰਜੀਨੀਆ ਅਮਰੀਕਾ ਤੋਂ ਆਪਣੀ ਮਾਤ ਭੂਮੀ ਨੰੂ ਨਤਮਸਤਕ ਹੋਣ ਲਈ ਆਈ ਸੰਵੇਦਨਸ਼ੀਲ ਕਵਿੱਤਰੀ ਤੇ ਸਮਰਥ ਕਹਾਣੀਕਾਰ ਦਵਿੰਦਰ ਕੌਰ ਗੁਰਾਇਆ ਅਤੇ ਬਰੈਂਪਟਨ ਕੈਨੇਡਾ ਤੋਂ ਲੰਮੇ ਸਮੇਂ ਬਾਅਦ ਪੰਜਾਬ ਦੀ ਧਰਤੀ 'ਤੇ ਕਵਿੱਤਰੀ ਤੇ ਜਥੇਬੰਦਕ ਆਗੂ ਬਖ਼ਸ਼ ਸੰਘ ਦੇ ਪਹੁੰਚਣ 'ਤੇ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਮੱਖਣ ਕੁਹਾੜ ਵਲੋਂ ਲੇਖਕਾਵਾਂ ਨੰੂ ਜੀ ਆਇਆਂ ਕਿਹਾ | ਪ੍ਰੋਗਰਾਮ ਦਾ ਆਗਾਜ਼ ਦਵਿੰਦਰ ਕੌਰ ਗੁਰਾਇਆ ਨਾਲ ਸੰਵਾਦ ਰਚਾ ਕੇ ਕੀਤਾ | ਜਦੋਂ ਕਿ ਸਾਰੇ ਲੇਖਕਾਂ ਨੰੂ ਦਵਿੰਦਰ ਕੌਰ ਦੇ ਰੂਬਰੂ ਕਰਵਾਇਆ | ਉਨ੍ਹਾਂ ਆਪਣੇ ਜੀਵਨ ਬਾਰੇ ਦੱਸਿਆ ਕਿ ਉਸ ਦੇ ਪੇਕੇ ਪਿੰਡ ਰਣਸੀਂਹਕੇ ਡੇਰਾ ਬਾਬਾ ਨਾਨਕ ਤੋਂ ਆਪਣੇ ਰੱਬ ਵਰਗੇ ਵੱਡੇ ਵੀਰ ਤੇ ਪ੍ਰਸਿੱਧ ਅਰਥ ਸ਼ਾਸਤਰੀ ਡਾ: ਨਿਰਮਲ ਸਿੰਘ ਆਜ਼ਾਦ ਦੀ ਮਦਦ ਨਾਲ ਐਮ.ਏ, ਬੀ.ਐਡ ਤੱਕ ਦੀ ਉੱਚ ਸਿਖਿਆ ਪ੍ਰਾਪਤ ਕੀਤੀ ਅਤੇ ਵਿਆਹ ਉਪਰੰਤ ਅਮਰੀਕਾ ਜਾਣ ਦਾ ਸਬੱਬ ਬਣਿਆ | ਉਨ੍ਹਾਂ ਆਪਣੇ ਸਾਹਿੱਤਿਕ ਸਫ਼ਰ ਬਾਰੇ ਦੱਸਿਆ ਕਿ ਪ੍ਰਵਾਸੀ ਜੀਵਨ ਦੇ ਸਫ਼ਰ ਦੀ ਸ਼ਿੱਦਤ ਨੰੂ ਆਪਣੀਆਂ ਕਵਿਤਾਵਾਂ ਤੇ ਕਹਾਣੀਆਂ ਰਾਹੀਂ ਅਨੁਵਾਦਿਤ ਕਰਦੀ ਰਹਿੰਦੀ ਹੈ | ਉਹ ਦੋ ਪੰਜਾਬੀ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ | ਦੂਜੀ ਕਵਿੱਤਰੀ ਬਖ਼ਸ਼ ਸੰਘ ਨੇ ਆਪਣੇ ਸਾਹਿੱਤਿਕ ਸਫ਼ਰ ਅਤੇ ਜਥੇਬੰਦਕ ਕੰਮਾਂ ਬਾਰੇ ਚਾਨਣਾ ਪਾਇਆ | ਉਨ੍ਹਾਂ ਵਲੋਂ ਪੰਜਾਬੀ ਸਭਿਆਚਾਰ ਨੰੂ ਵਿਦੇਸ਼ ਵਿਚ ਵੀ ਜੀਵਤ ਰੱਖਣ ਲਈ ਕੀਤੇ ਯਤਨਾਂ 'ਤੇ ਖੁੱਲ੍ਹ ਕੇ ਚਰਚਾ ਹੋਈ | ਬਖ਼ਸ਼ ਸੰਘ ਵੀ ਚਾਰ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਅਤੇ ਸਾਹਿੱਤਿਕ ਸਫ਼ਰ ਅਜੇ ਵੀ ਜਾਰੀ ਹੈ | ਦੋਵਾਂ ਕਵਿੱਤਰੀਆਂ ਨੰੂ ਜ਼ਿਲ੍ਹਾ ਸਾਹਿਤ ਕੇਂਦਰ ਵਲੋਂ ਗੁਲਦਸਤੇ ਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਬਾਅਦ ਉੱਘੇ ਗ਼ਜ਼ਲਗੋ ਬਲਵਿੰਦਰ ਬਾਲਮ ਦੀ ਪਤਨੀ ਬਲਬੀਰ ਕੌਰ ਅਤੇ ਪੰਜਾਬੀ ਲੇਖਕ ਸਭਾ ਦੇ ਕਾਰਕੁੰਨ ਰੋਜ਼ੀ ਸਿੰਘ ਤੇ ਮਾਤਾ ਮਹਿੰਦਰ ਕੌਰ ਦੇ ਸਦੀਵੀ ਵਿਛੋੜੇ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਉਪਰੰਤ ਕਵੀ ਦਰਬਾਰ ਵਿਚ ਰਜਿੰਦਰ ਸਿੰਘ ਛੀਨਾ, ਗੁਰਦੇਵ ਸਿੰਘ ਭੁੱਲਰ, ਬੂਟਾ ਰਾਮ ਆਜ਼ਾਦ, ਸ਼ੀਤਲ ਸਿੰਘ ਗੁਨੋਪੁਰੀਆ, ਸੁੱਚਾ ਸਿੰਘ ਪਸਨਾਵਾਲ, ਡਾ: ਲੇਖਰਾਜ, ਤਰਸੇਮ ਸਿੰਘ ਭੰਗੂ, ਬਖ਼ਸ਼ ਸੰਘਾ, ਦਵਿੰਦਰ ਗੋਰਾਇਆ, ਮੱਖਣ ਕੁਹਾੜ, ਮੰਗਤ ਚੰਚਲ, ਕੁਲਦੀਪ ਸਿੰਘ, ਰਘੁਵੀਰ ਸਿੰਘ ਚਾਹਲ ਨੇ ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨਿ੍ਹਆ |
Ad Position 22
No active advertisement
ਪਿਛਲੀ ਖ਼ਬਰ ਧਰਤੀ ਦਿਵਸ ਮੌਕੇ ਜਾਗਰੂਕਤਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ
Ad Position 24