ਬਟਾਲਾ, 28 ਅਪ੍ਰੈਲ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ (ਸੀ.ਬੀ.ਐੱਸ.ਈ.) ਵਲੋਂ ਸਿੱਖਿਆ ਦੀ ਗੁਣਵੱਤਾ ਲਈ ਠੋਸ ਉਪਰਾਲੇ ਕਰਦਿਆਂ ਸਕੂਲ 'ਚ ਤੀਸਰੀ ਤੋਂ 10ਵੀਂ ਤੱਕ ਦੀ ਗਣਿਤ ਉਲੰਪੀਆਡ ਦੀ ਪ੍ਰੀਖਿਆ ਦੀ ਵਿਸ਼ੇਸ਼ ਤਿਆਰੀ ਕਰਵਾਈ ਜਾਂਦੀ ਹੈ | ਇਸ ਸਾਲ ਬ੍ਰੇਨ ਮੈਪਿੰਗ ਅਕੈਡਮੀ ਹੈਦਰਾਬਾਦ ਵਲੋਂ ਲਈ ਗਈ ਅੰਤਰਰਾਸ਼ਟਰੀ ਉਲੰਪੀਆਡ ਪ੍ਰੀਖਿਆ ਵਿਚ 112 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ਵਿਚ 22 ਵਿਦਿਆਰਥੀਆਂ ਨੇ ਮੈਰਿਟ ਹਾਸਲ ਕੀਤੀ | ਡਾਇਰੈਕਟਰ-ਪਿ੍ੰਸੀਪਲ ਜਸਬਿੰਦਰ ਕੌਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਚੇਅਰਮੈਨ ਗੁਰਦਿਆਲ ਸਿੰਘ ਨੇ ਵਿਦਿਆਰਥੀਆਂ ਨੂੰ ਅਗਲੇ ਸਾਲ ਹੋਣ ਵਾਲੀ ਉਲੰਪੀਆਡ ਪ੍ਰੀਖਿਆ ਵਿਚ ਹੋਰ ਚੰਗੇ ਰੈਂਕ ਹਾਸਲ ਕਰਨ ਲਈ ਨਿਸ਼ਾਨੇ ਮਿਥਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਅਮਨਦੀਪ ਸਿੰਘ ਨੇ ਗਣਿਤ ਉਲੰਪੀਆਡ ਦੇ ਜੇਤੂ ਵਿਦਿਆਰਥੀਆਂ ਤੇ ਇੰਚਾਰਜ ਅਧਿਆਪਕਾ ਰਣਜੀਤ ਕੌਰ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |