ਗੁਰਦਾਸਪੁਰ, 28 ਅਪ੍ਰੈਲ (ਚੱਕਰਾਜਾ)- ਮਾਨਵ ਕਲਿਆਣ ਤੇ ਸਮਾਜ ਨੂੰ ਸਹੀ ਦਿਸ਼ਾ ਦੇਣ ਲਈ ਬਾਬਾ ਗੁਰਬਚਨ ਸਿੰਘ ਨੇ ਮਾਨਵ ਕਲਿਆਣ ਲਈ ਅਹਿਮ ਫੈਸਲੇ ਲੈ ਕੇ ਨਿਰੰਕਾਰੀ ਮਿਸ਼ਨ ਦਾ ਮਾਰਗ ਦਰਸ਼ਨ ਕੀਤਾ | ਮਾਨਵਤਾ ਨੂੰ ਬਾਬਾ ਜੀ ਦੀਆਂ ਪੇ੍ਰਰਨਾਦਾਇਕ ਸਿੱਖਿਆਵਾਂ ਤੋਂ ਪੇ੍ਰਰਨਾ ਲੈਣ ਦੀ ਜ਼ਰੂਰਤ ਹੈ | ਉਕਤ ਵਿਚਾਰ ਸੰਯੋਜਕ ਬਲਜੀਤ ਸਿੰਘ ਨੇ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਬਾਬਾ ਗੁਰਬਚਨ ਸਿੰਘ ਤੇ ਹੋਰ ਸੰਤਾ ਦੇ ਬਲੀਦਾਨ ਨੂੰ ਸਮਰਪਿਤ ਮਾਨਵ ਏਕਤਾ ਦਿਵਸ ਦੌਰਾਨ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਸਤਿਸੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਬਾਬਾ ਗੁਰਬਚਨ ਸਿੰਘ ਦੇ ਜੀਵਨ, ਸਿੱਖਿਆਵਾਂ, ਸਮਾਜ ਸੁਧਾਰਕ ਫੈਸਲੇ ਆਦਿ ਪੇ੍ਰਰਨਾਦਾਇਕ ਭਜਨ, ਕਵਿਤਾ, ਵਿਚਾਰ ਪੇਸ਼ ਕੀਤੇ | ਅੰਤ ਵਿਚ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ |