14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੁਖਜਿੰਦਰ ਸਿੰਘ ਰੰਧਾਵਾ ਦਾ ਪਰਿਵਾਰ ਕਦੀ ਵੀ ਸਿੱਖਾਂ ਪ੍ਰਤੀ ਵਫਾਦਾਰ ਨਹੀਂ ਰਿਹਾ-ਪਿ੍ਥੀਪਾਲ ਸਿੰਘ ਬਟਾਲਾ

Ad Position 21
No active advertisement
ਅਜੀਤ ਡੈਸਕ 03-05-2026
ਬਟਾਲਾ, 2 ਮਈ (ਸਤਿੰਦਰ ਸਿੰਘ)-ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਇਕ ਟੀ.ਵੀ. ਚੈੱਨਲ 'ਤੇ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੀ ਹਟੀ ਐਨ.ਐਸ.ਏ. ਦੇ ਵਿਰੋਧ ਵਿਚ ਬੋਲਣਾ ਅਤੇ ਰਾਜਪੁਰਾ ਬੰਬ ਬਲਾਸਟ ਨੂੰ ਉਨ੍ਹਾਂ ਨਾਲ ਜੋੜਨਾ ਉਸ ਦੀ ਬਖਲਾਹਟ ਦਾ ਨਤੀਜਾ ਹੈ | ਰੰਧਾਵਾ, ਇੰਦਰਾ ਗਾਂਧੀ ਦੀ ਡਿਕਟੇਟਰਸ਼ਿਪ ਵਾਲੀ ਰਾਜਨੀਤੀ ਦੀ ਪੁਸਤ-ਪਨਾਹੀ ਕਰ ਰਿਹਾ ਹੈ | ਕਾਂਗਰਸ ਪਾਰਟੀ ਨੇ ਭਾਰਤ ਵਿਚ ਸਿੱਖਾਂ ਦਾ ਘਾਣ ਕੀਤਾ ਅਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਿਚ ਰੰਧਾਵੇ ਵਰਗੇ ਚਾਪਲੂਸ ਕਾਂਗਰਸੀ ਆਗੂਆਂ ਦਾ ਵੀ ਬਰਾਬਰ ਦਾ ਹੱਥ ਹੈ | ਅਜੇ ਤੱਕ ਸਿੱਖ ਨਸਲਕੁਸੀ ਦਾ ਇਨਸਾਫ ਨਹੀਂ ਮਿਲਿਆ, ਸਗੋਂ ਦੋਸ਼ੀਆਂ ਨੂੰ ਕਾਂਗਰਸ ਨੇ ਵੱਡੇ ਅਹੁਦਿਆਂ ਨਾਲ ਨਿਵਾਜਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਸੀਨੀਅਰ ਆਗੂਆਂ ਪਿ੍ਥੀਪਾਲ ਸਿੰਘ ਬਟਾਲਾ ਮੈਂਬਰ ਕੋਰ ਕਮੇਟੀ, ਸੁਖਦੇਵ ਸਿੰਘ ਠੱਕਰਸੰਧੂ ਪ੍ਰਧਾਨ ਪੰਜਾਬ ਯੂਥ, ਮਨਜਿੰਦਰ ਸਿੰਘ ਬੱਲ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ ਦਿਹਾਤੀ, ਸਤਿੰਦਰਜੀਤ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਜੁਗਰਾਜ ਸਿੰਘ ਲਾਲੇਨੰਗਲ ਇੰਚਾਰਜ ਫਤਹਿਗੜ੍ਹ ਚੂੜੀਆਂ ਨੇ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੇ ਇੰਦਰਾ ਗਾਂਧੀ ਵਲੋਂ ਕੀਤੇ ਸਾਕਾ ਦਰਬਾਰ ਸਾਹਿਬ 1984, ਜਿਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਢਹਿ-ਢੇਰੀ ਕੀਤਾ ਗਿਆ ਅਤੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ, ਦਾ ਸਭ ਤੋਂ ਪਹਿਲਾਂ ਸਵਾਗਤ ਕੀਤਾ ਸੀ | ਇਹ ਪਰਿਵਾਰ ਸਿੱਖਾਂ ਦੀਆਂ ਵੋਟਾਂ ਲੈ ਕੇ ਮੰਤਰੀ, ਐਮ.ਪੀ. ਬਣਦੇ ਰਹੇ, ਪਰ ਵਫਾਦਾਰੀ ਹਮੇਸ਼ਾ ਦਿੱਲੀ ਦਰਬਾਰ ਦੀ ਕਰਦੇ ਹਨ | ਉਕਤ ਆਗੂਆਂ ਨੇ ਰੰਧਾਵਾ ਦੇ ਬਿਆਨ ਕਿ 'ਭਾਈ ਅੰਮਿ੍ਤਪਾਲ ਸਿੰਘ ਤੋਂ ਐਨ.ਐਸ.ਏ. ਹਟਣ ਕਰ ਕੇ ਰਾਜਪੁਰਾ ਵਿਖੇ ਰੇਲਵੇ ਲਾਇਨ 'ਤੇ ਧਮਾਕਾ ਹੋਇਆ ਹੈ', ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਦੇ ਫਿਰਕਿਆਂ ਦੀ ਭਾਈਚਾਰਕ ਸਾਂਝ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਅਕਾਲੀ ਦਲ ਵਾਰਿਸ ਪੰਜਾਬ ਦੇ ਸਰਬ ਸਾਂਝੀ ਵਾਲਤਾ ਦੇ ਸਿਧਾਂਤ 'ਤੇ ਚੱਲ ਰਹੀ ਪਾਰਟੀ ਹੈ | ਰੰਧਾਵਾ ਦੱਸੇ ਕਿ ਜਦੋਂ ਭਾਈ ਅੰਮਿ੍ਤਪਾਲ ਸਿੰਘ 'ਤੇ ਐਨ.ਐਸ.ਏ. ਲੱਗੀ ਹੋਈ ਸੀ, ਕੀ ਉਦੋਂ ਪੰਜਾਬ ਵਿਚ ਬੰਬ ਧਮਾਕੇ ਜਾਂ ਗੋਲੀਬਾਰੀ ਦੀਆਂ ਵਾਰਦਾਤਾਂ ਰੁਕ ਗਈਆਂ ਸਨ? ਪਿ੍ਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਕੈਪਟਨ ਅਤੇ ਰੰਧਾਵਾ ਜੁਰਮ ਦੇ ਸਰਗਣਾ ਯੂ.ਪੀ. ਦੇ ਮੁਖਤਾਰ ਅੰਸਾਰੀ ਨੂੰ ਪੰਜਾਬ ਦੀਆਂ ਜੇਲਾਂ ਵਿਚ ਰੱਖ ਕੇ ਆਓ ਭੁਗਤ ਕਰਦੇ ਰਹੇ | ਸਮੱਗਲਰਾਂ, ਗੈਂਗਸਟਰਾਂ, ਜੁਰਮ ਕਰਨ ਵਾਲਿਆਂ ਦਾ ਵਾਧਾ ਕਾਂਗਰਸ ਸਰਕਾਰ ਸਮੇਂ ਹੋਇਆ | ਠੱਕਰਸੰਧੂ ਨੇ ਕਿਹਾ ਕਿ ਮੌੜ ਮੰਡੀ ਬੰਬ ਬਲਾਸਟ 2017 ਕਿਸ ਨੇ ਕਰਵਾਇਆ ਤੇ ਕਾਂਗਰਸ ਸਰਕਾਰ ਸਮੇਂ ਮੁੱਖ ਦੋਸ਼ੀਆਂ ਨੂੰ ਕਿਉਂ ਨਹੀਂ ਫੜਿਆ ਗਿਆ? ਪੰਜਾਬ ਦੇ ਨੌਜਵਾਨ ਅਤੇ ਲੋਕ ਭਾਈ ਅੰਮਿ੍ਤਪਾਲ ਸਿੰਘ ਨੂੰ ਆਪਣਾ ਆਗੂ ਮੰਨ ਚੁੱਕੇ ਹਨ, ਇਸ ਕਰ ਕੇ ਸਰਕਾਰਾਂ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਭਾਈ ਅੰਮਿ੍ਤਪਾਲ ਸਿੰਘ ਤੋਂ ਭੈਅ ਖਾ ਰਹੀਆਂ ਹਨ | ਸ: ਬੱਲ ਨੇ ਕਿਹਾ ਕਿ ਕਾਂਗਰਸ ਦੀ ਸਿਆਸੀ ਜ਼ਮੀਨ ਖੁੱਸ ਚੁੱਕੀ ਹੈ, ਇਸ ਕਰ ਕੇ ਸੁਖਜਿੰਦਰ ਸਿੰਘ ਰੰਧਾਵਾ ਆਪਣਾ ਮਾਨਸਿਕ ਸੰਤੁਲਨ ਖੋਹ ਕੇ ਭਾਈ ਅੰਮਿ੍ਤਪਾਲ ਸਿੰਘ ਹੋਰਾਂ ਦੇ ਖਿਲਾਫ਼ ਪੁੱਠੀ-ਸਿੱਧੀ ਬਿਆਨਬਾਜ਼ੀ ਕਰ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਲੋਕ ਸ਼ਕਤੀ ਮਸੀਹ ਦਲ ਨੇ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਚੋਰੀ ਦੀਆਂ 3 ਮੋਟਰਾਂ ਸਮੇਤ 2 ਚੋਰ ਕਾਬੂ
Ad Position 24