ਬਟਾਲਾ, 2 ਮਈ (ਸਤਿੰਦਰ ਸਿੰਘ)-ਸ਼ਹਿਰ ਦੀ ਐੱਨ.ਜੀ.ਓ. ਹਿਊਮਨਟੀ ਫਰਸਟ ਵਲੋਂ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਿਦਿਆਰਥੀਆਂ ਨੂੰ ਚੇਅਰਮੈਨ ਸ੍ਰੀ ਸਾਇਦ ਅਜ਼ੀਜ਼ ਅਹਿਮਦ ਦੀ ਅਗਵਾਈ ਵਿਚ ਕਾਪੀਆਂ ਵੰਡੀਆਂ ਗਈਆਂ | ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਸੰਸਥਾ ਵਲੋਂ ਸਕੂਲ ਨੂੰ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਂਦਾ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਸ੍ਰੀਮਤੀ ਡਾ. ਸੁਨੀਤਾ ਕੌਸ਼ਲ ਸਟੇਟ ਐਵਾਰਡੀ ਵਲੋਂ ਚੈਅਰਮੈਨ ਸ੍ਰੀ ਸਾਈਦ ਅਜ਼ੀਜ਼ ਅਹਿਮਦ ਅਤੇ ਉਨ੍ਹਾਂ ਦੀ ਟੀਮ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ | ਸਮੂਹ ਸਟਾਫ਼ ਵਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀ ਨੂਰਦੀਨ ਨਾਸਿਰ ਪ੍ਰਧਾਨ ਲੋਕਲ ਬਾਡੀ ਕਾਦੀਆਂ, ਚੌਧਰੀ ਅਬੂਲ ਵਾਸੇ ਐੱਮ.ਸੀ. ਕਾਦੀਆਂ, ਨਵੀਦ ਅਹਿਮਦ ਫਜਲ ਜਨਰਲ ਸਕੱਤਰ ਹਿਊਮਨਟੀ ਫਰਸਟ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ |