14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬਸਪਾ ਦੀ ਜ਼ਿਲ੍ਹਾ ਕਮੇਟੀ ਤੇ ਵਿਧਾਨ ਸਭਾਵਾਂ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 03-05-2026
ਗੁਰਦਾਸਪੁਰ, 2 ਮਈ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਕਮੇਟੀ ਮੈਂਬਰਾਂ, ਜ਼ਿਲ੍ਹਾ ਕਮੇਟੀ ਤੇ ਵਿਧਾਨ ਸਭਾਵਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਮੁੱਖ ਇੰਚਾਰਜ ਲੋਕ ਸਭਾ ਗੁਰਦਾਸਪੁਰ ਜੇ.ਪੀ ਭਗਤ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੂਬਾ ਪ੍ਰਧਾਨ ਡਾ: ਅਵਤਾਰ ਸਿੰਘ ਕਰੀਮਪੁਰੀ, ਕੇਂਦਰੀ ਪ੍ਰਭਾਰੀ ਤੇ ਨੈਸ਼ਨਲ ਕੋਆਰਡੀਨੇਟਰ ਬੀ.ਐਸ.ਪੀ, ਪ੍ਰਤਾਪ ਸਿੰਘ ਕੇਂਦਰੀ ਪੰਜਾਬ ਪ੍ਰਭਾਰੀ, ਡਾ: ਨਛੱਤਰਪਾਲ ਵਿਧਾਇਕ ਨਵਾਂ ਸ਼ਹਿਰ ਤੇ ਚੌਧਰੀ ਗੁਰਨਾਮ ਸਿੰਘ ਪੰਜਾਬ ਜ਼ੋਨ ਇੰਚਾਰਜ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ਨੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਨਿਰਦੇਸ਼ਾਂ ਤਹਿਤ ਪਾਰਟੀ ਵਲੋਂ ਜੇ.ਪੀ ਭਗਤ ਨੰੂ ਮੁੱਖ ਇੰਚਾਰਜ ਲੋਕ ਸਭਾ ਗੁਰਦਾਸਪੁਰ, ਐਡਵੋਕੇਟ ਸੁਰਿੰਦਰ ਚੌਧਰੀ ਨੰੂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਅਮਰੀਕ ਸਿੰਘ ਖ਼ਾਲਸਾ ਨੰੂ ਜ਼ਿਲ੍ਹਾ ਪ੍ਰੈੱਸ ਸਕੱਤਰ, ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਪ੍ਰਧਾਨ ਨੰੂ ਇੰਚਾਰਜ ਤੇ ਸਾਬਕਾ ਸਰਪੰਚ ਰਣਜੀਤ ਸਿੰਘ ਨੰੂ ਵਿਧਾਨ ਸਭਾ ਫ਼ਤਿਹਗੜ੍ਹ ਚੂੜੀਆਂ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਵਧਾਈ ਦਿੰਦੇ ਹੋਏ ਹਾਈਕਮਾਂਡ ਦਾ ਧੰਨਵਾਦ ਕੀਤਾ | ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਚੌਧਰੀ ਨੇ ਪਾਰਟੀ ਨੰੂ ਮਜ਼ਬੂਤੀ ਪ੍ਰਦਾਨ ਕਰਨ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ | ਸੂਬਾ ਸਕੱਤਰ ਜਸਵੀਰ ਸਿੰਘ ਸੁਜਾਨਪੁਰ ਨੇ ਜੇ.ਪੀ.ਭਗਤ ਨੰੂ ਮੁੱਖ ਇੰਚਾਰਜ ਲੱਗਣ 'ਤੇ ਹਾਈ ਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕੇ ਮਾਸਟਰ ਰਛਪਾਲ ਸਿੰਘ ਭੁੰਬਲੀ ਜ਼ਿਲ੍ਹਾ ਪ੍ਰਧਾਨ ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ, ਗਗਨ ਅੰਗੂਰਾਲ ਅੰਬੇਡਕਰ ਨਗਰ, ਰਾਜਨਦੀਪ ਕਲਾਨੌਰ, ਰੌਸ਼ਨ, ਕੈਲਾਸ਼ ਪ੍ਰੇਮ ਨਗਰ ਆਦਿ ਵਲੋਂ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਐਡ: ਮੇਜਰ ਸੋਮਨਾਥ, ਅਸ਼ੋਕ ਕੁਮਾਰ, ਜਸਪਾਲ ਸਿੰਘ, ਰਮੇਸ਼ ਕੁਮਾਰ ਪਿ੍ੰਸੀਪਲ, ਮੋਹਣ ਲਾਲ ਜ਼ਿਲ੍ਹਾ ਜ.ਸਕੱਤਰ, ਲੇਖਰਾਜ ਜ਼ਿਲ੍ਹਾ ਸਕੱਤਰ, ਤਰਸੇਮ ਲਾਲ ਮੀਤ ਪ੍ਰਧਾਨ, ਰਮੇਸ਼ ਭੁੰਬਲੀ ਪ੍ਰਧਾਨ, ਹਰਵੰਸ਼ ਲਾਲ, ਕਸਤੂਰੀ ਲਾਲ, ਐਡ: ਹਰਮੀਤ ਸਿੰਘ, ਕਮਲ ਲਾਲ, ਪੂਰਨ ਸਿੰਘ, ਸੁਭਾਸ਼ ਚੰਦਰ, ਲਖਵਿੰਦਰ ਸਿੰਘ, ਰਾਜਪਾਲ ਭਗਤ, ਤਜਿੰਦਰ ਕੁਮਾਰ ਭਗਤ, ਹੈਪੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਦੀਆਂ ਗੈਸ ਏਜੰਸੀਆਂ ਕਰ ਰਹੀਆਂ ਧੋਖਾਧੜੀ ਤੇ ਲੋਕਾਂ ਦੀ ਖੱਜਲ-ਖੁਆਰੀ-ਕਿਸਾਨ ਮਜ਼ਦੂਰ ਯੂਨੀਅਨ ਪੰਜਾਬ
Ad Position 24