02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਡੇਂਗੂ ਤੇ ਮਲੇਰੀਆ ਤੋਂ ਬਚਾਅ ਲਈ ਮੁਹੱਲਾ ਕਾਦਰੀ ਵਿਖੇ ਸਪਰੇਅ ਦਾ ਕੰਮ ਸ਼ੁਰੂ

Ad Position 21
No active advertisement
ਮੁਹੱਲਾ ਕਾਦਰੀ ਵਿਖੇ ਸਪਰੇਅ ਕਰਦੀ ਹੋਈ ਸਿਹਤ ਵਿਭਾਗ ਦੀ ਟੀਮ | ਤਸਵੀਰਾਂ: ਵਿਸ਼ਾਲ ਮੁੰਨਾ <br/> 04-05-2026
ਗੁਰਦਾਸਪੁਰ, 3 ਮਈ (ਅਸ਼ੋਕ ਸ਼ਰਮਾ)-ਲੋਕਾਂ ਨੰੂ ਡੇਂਗੂ ਤੇ ਮਲੇਰੀਆ ਤੋਂ ਬਚਾਉਣ ਲਈ ਸਿਹਤ ਵਿਭਾਗ ਘਰ ਘਰ ਜਾ ਕੇ ਲੋਕਾਂ ਨੰੂ ਜਿਥੇ ਜਾਗਰੂਕ ਕਰ ਰਿਹਾ ਹੈ, ਉਥੇ ਮੁਹੱਲਿਆਂ ਵਿਚ ਸਪਰੇਅ ਕੀਤੀ ਜਾ ਰਹੀ ਹੈ | ਜਿਸ ਤਹਿਤ ਸਥਾਨਕ ਸ਼ਹਿਰ ਦੇ ਮੁਹੱਲਾ ਕਾਦਰੀ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਸਪਰੇਅ ਕੀਤੀ ਗਈ | ਇਸ ਸਬੰਧੀ ਹੈਲਥ ਇੰਸਪੈਕਟਰ ਗੁਰਪਾਲ ਸਿੰਘ, ਅਮਨਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਸਿਵਲ ਸਰਜਨ ਦੇ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਦੀਆਂ ਵੱਖ ਵੱਖ ਵਾਰਡਾਂ ਵਿਚ ਡੇਂਗੂ ਤੇ ਮਲੇਰੀਆ ਦੇ ਖ਼ਾਤਮੇ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ | ਜਿਸ ਤਹਿਤ ਲੋਕਾਂ ਦੇ ਘਰ ਘਰ ਜਾ ਕੇ ਜਾਗਰੂਕ ਕਰਨ ਦੇ ਨਾਲ ਨਾਲ ਸਪਰੇਅ ਵੀ ਕਰਵਾਈ ਜਾ ਰਹੀ ਹੈ | ਜਿਸ ਨਾਲ ਲੋਕ ਭਿਆਨਕ ਬਿਮਾਰੀਆਂ ਤੋਂ ਬਚ ਸਕਣ | ਇਸ ਮੌਕੇ ਪਵਨ ਕੁਮਾਰ, ਰਮਨ ਕੁਮਾਰ, ਮਨਜਿੰਦਰ ਸਿੰਘ, ਦੀਪਕ ਕੁਮਾਰ, ਅਰਵਿੰਦਰ ਕੁਮਾਰ ਤੋਂ ਇਲਾਵਾ ਹੋਰ ਮੁਲਾਜ਼ਮ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਤੇ ਪੈਨਸ਼ਨਰਜ਼ ਵਿਰੋਧੀ ਚਿਹਰਾ ਹੋਇਆ ਨੰਗਾ-ਮੁਲਾਜ਼ਮ ਆਗੂ ਉਦੀਪੁਰ <br/> ਅਗਲੀ ਖ਼ਬਰ ਹਾਈ ਵੋਲਟੇਜ ਬਿਜਲੀ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
Ad Position 24