ਫ਼ਤਹਿਗੜ੍ਹ ਚੂੜੀਆਂ, 3 ਮਈ (ਐੱਮ.ਐੱਸ. ਫੁੱਲ)-ਫ਼ਤਹਿਗੜ੍ਹ ਚੂੜੀਆਂ ਦੇ ਅਜਨਾਲਾ ਰੋਡ ਵਿਖੇ ਸਥਿਤ ਬੀਬੀ ਕੌਲਾਂ ਜੀ ਹਸਪਤਾਲ ਜੋ ਕਿ ਲੰਬੇ ਸਮੇਂ ਤੋਂ ਇਲਾਕੇ 'ਚ ਪਹਿਲਾਂ ਹੀ ਆਪਣੀਆਂ ਸਿਹਤ ਸੇਵਾਵਾਂ ਬਾਖ਼ੂਬੀ ਨਿਭਾਅ ਰਿਹਾ ਹੈ, ਉਨ੍ਹਾਂ ਸੇਵਾਵਾਂ ਵਿਚ ਹੋਰ ਵਾਧਾ ਕਰਦੇ ਹੋਏ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਬੱਚਿਆਂ ਦੀ ਦੇਖ-ਰੇਖ ਲਈ ਓ.ਪੀ.ਡੀ. ਸ਼ੁਰੂ ਕੀਤੀ ਜਾ ਰਹੀ ਹੈ | ਬੱਚਿਆਂ ਦੀ ਓ.ਪੀ.ਡੀ. ਦੇ ਲਈ ਮਾਹਿਰ ਡਾਕਟਰ ਮਨਬੀਰ ਸਿੰਘ ਵੇਰਕਾ ਬੀਬੀ ਕੌਲਾਂ ਜੀ ਹਸਪਤਾਲ ਫ਼ਤਹਿਗੜ੍ਹ ਚੂੜੀਆਂ ਵਿਖੇ ਦਿਨ ਬੁੱਧਵਾਰ ਤੇ ਸ਼ੁੱਕਰਵਾਰ ਆਪਣੀਆਂ ਸੇਵਾਵਾਂ ਦੇਣਗੇ | ਡਾ. ਮਨਬੀਰ ਸਿੰਘ ਬੀਬੀ ਕੌਲਾਂ ਜੀ ਹਸਪਤਾਲ ਫ਼ਤਹਿਗੜ੍ਹ ਚੂੜੀਆਂ ਵਲੋਂ ਨਵ ਜੰਮੇ ਬੱਚਿਆਂ ਦੇ ਇਲਾਜ ਲਈ ਨਿੱਕੂ ਪਿਕੂ ਆਈ.ਸੀ.ਯੂ. ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਮੌਕੇ ਡਾਕਟਰ ਗਗਨਦੀਪ ਕੌਰ, ਡਾ. ਕਸ਼ਿਸ਼ ਗੁਪਤਾ, ਡਾ. ਅਮਨਿੰਦਰ ਸਿੰਘ, ਰਾਜਨ ਸ਼ਰਮਾ ਆਦਿ ਹਾਜ਼ਰ ਸੀ |