ਵਡਾਲਾ ਬਾਂਗਰ, 3 ਮਈ (ਭੁੰਬਲੀ)-ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ਮੁਸਤਰਾਪੁਰ, ਸ਼ਾਹਪੁਰ, ਅਮਰਗੜ੍ਹ ਸਮੇਤ ਹੋਰ ਪਿੰਡਾਂ ਦਾ ਦੌਰਾ ਕੀਤਾ ਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ | ਉਨ੍ਹਾਂ ਦਾ ਹਾਲ ਚਾਲ ਪੁੱਛਿਆ ਤੇ ਭਵਿੱਖ ਦੀ ਰਾਜਨੀਤੀ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ | ਇਸ ਮੌਕੇ ਸ: ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਇਕ ਡਰਾਮਾ ਕੀਤਾ ਹੈ, ਹੋਰ ਕੁਝ ਵੀ ਨਹੀਂ | ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਦੌਰਾਨ ਜਦੋਂ ਸਰਕਾਰ ਕੋਲ ਮੌਕਾ ਸੀ, ਉਦੋਂ ਤਾਂ ਮਜ਼ਦੂਰਾਂ ਦੀ ਭਲਾਈ ਲਈ ਕੋਈ ਕਾਨੂੰਨ ਬਣਾਇਆ ਨਹੀਂ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਮਜ਼ਦੂਰਾਂ ਅਤੇ ਮਿਹਨਤੀ ਵਰਗ ਦੀ ਭਲਾਈ ਲਈ ਬਹੁਤ ਕੰਮ ਕੀਤਾ ਹੈ, ਮਨਰੇਗਾ ਸਕੀਮ ਉਨ੍ਹਾਂ ਵਿਚੋਂ ਇਕ ਹੈ | ਸੂਬਾ ਸਰਕਾਰ ਤੋਂ ਦੁਖੀ ਲੋਕ ਕਾਂਗਰਸ ਸਰਕਾਰ ਦੇ ਕਾਰਜਕਾਲ ਨੂੰ ਯਾਦ ਕਰ ਰਹੇ ਹਨ | ਇਸ ਮੌਕੇ ਉਹ ਕਾਂਗਰਸ ਪਾਰਟੀ ਦੇ ਬਾਬਾ ਬੋਹੜ ਕਹੇ ਜਾਂਦੇ ਬਾਪੂ ਬਚਨ ਸਿੰਘ ਮੁਸਤਰਾਪੁਰ ਦੇ ਘਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਉਚੇਚੇ ਤੌਰ 'ਤੇ ਪਹੁੰਚੇ | ਬਾਪੂ ਬਚਨ ਸਿੰਘ ਵੱਡੇ ਰੰਧਾਵਾ ਦੇ ਪਰਮ ਮਿੱਤਰਾਂ ਵਿਚੋਂ ਇਕ ਹਨ | ਇਸ ਮੌਕੇ ਜ਼ੋਨ ਪ੍ਰਧਾਨ ਸਰਪੰਚ ਮੇਜਰ ਸਿੰਘ ਢਿੱਲੋਂ ਮੁਸਤਰਾਪੁਰ, ਸਰਪੰਚ ਇੰਦਰਜੀਤ ਸਿੰਘ ਸ਼ਾਹਪੁਰ, ਜ਼ਿਲ੍ਹਾ ਮੀਤ ਪ੍ਰਧਾਨ ਆੜ੍ਹਤੀ ਸੁਰਿੰਦਰ ਸਿੰਘ ਗੱਗੋਵਾਲੀ, ਬਾਬਾ ਕੁਲਦੀਪ ਸਿੰਘ, ਨਰਿੰਦਰਪਾਲ ਸਿੰਘ ਢਿੱਲੋਂ, ਭੁਪਿੰਦਰ ਸਿੰਘ ਮਿੰਟਾ, ਨੰਬਰਦਾਰ ਹਰਵਿੰਦਰ ਸਿੰਘ, ਕੁਲਦੀਪ ਸਿੰਘ ਪੰਚ, ਦਿਲਬਾਗ ਸਿੰਘ ਢਿੱਲੋਂ, ਡਾ. ਬਲਜੀਤ ਸਿੰਘ, ਠੇਕੇਦਾਰ ਕਸ਼ਮੀਰ ਸਿੰਘ, ਬਲਦੇਵ ਸਿੰਘ ਪੰਚ, ਬਲਕਾਰ ਸਿੰਘ, ਬੂਟਾ ਸਿੰਘ, ਨੰਬਰਦਾਰ ਹਰਭਜਨ ਸਿੰਘ, ਹਰਜਿੰਦਰ ਸਿੰਘ ਢਿੱਲੋਂ, ਜਸਬੀਰ ਸਿੰਘ ਜੱਸ ਢਿੱਲੋਂ, ਹਰਵਿੰਦਰ ਸਿੰਘ ਖੈਹਿਰਾ, ਜਸਦੀਪ ਸਿੰਘ ਢਿੱਲੋਂ, ਕੁਲਬੀਰ ਸਿੰਘ ਢਿੱਲੋਂ, ਰਣਧੀਰ ਸਿੰਘ, ਪ੍ਰਦੀਪ ਸਿੰਘ, ਪ੍ਰਗਟ ਸਿੰਘ, ਦਿਲਬਾਗ ਸਿੰਘ ਬਾਜਵਾ, ਯੂਥ ਪ੍ਰਧਾਨ ਮੇਜ਼ਰ ਸਿੰਘ ਗੱਗੋਵਾਲੀ, ਗੁਰਮੇਜ ਸਿੰਘ ਮੁਸਤਰਾਪੁਰ, ਸਰਪੰਚ ਪਲਵਿੰਦਰ ਸਿੰਘ ਮੱਲੀ ਭੰਡਾਲ, ਪ੍ਰਧਾਨ ਜਸਬੀਰ ਸਿੰਘ ਮਾਲੋਗਿੱਲ, ਨਰਿੰਦਰ ਸਿੰਘ ਗਿੱਲ ਹੋਰ ਹਾਜ਼ਰ ਸਨ |