05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਬੇਰਿੰਗ ਕਾਲਜ ਬਟਾਲਾ ਦੀ ਬੀ.ਐੱਸ.ਸੀ. ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਬੇਰਿੰਗ ਕਾਲਜ ਬਟਾਲਾ ਦੀਆਂ ਬੀ.ਐਸ.ਸੀ. ਸਮੈਸਟਰ ਪਹਿਲਾ 'ਚੋਂ ਅੱਵਲ ਰਹੀਆਂ ਵਿਦਿਆਰਥਣਾਂ | <br/> 05-05-2026
ਬਟਾਲਾ, 4 ਮਈ (ਸਤਿੰਦਰ ਸਿੰਘ)-ਬੇਰਿੰਗ ਯੂਨੀਅਨ ਕਿ੍ਸ਼ਚੀਅਨ ਕਾਲਜ ਬਟਾਲਾ ਵਿਖੇ ਬੀ.ਐੱਸ.ਸੀ. (ਸਮੈਸਟਰ ਪਹਿਲਾ) ਨਾਨ-ਮੈਡੀਕਲ ਤੇ ਮੈਡੀਕਲ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਮੀਡੀਆ ਕਨਵੀਨਰ ਪ੍ਰੋਫ਼ੈਸਰ ਰਮਨਦੀਪ ਕੌਰ ਤੇ ਦਫ਼ਤਰ ਸੁਪਰੀਡੈਂਟ ਸ੍ਰੀ ਰੌਬਿਨ ਕੁਮਾਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਨਤੀਜਿਆਂ 'ਚੋਂ ਬੇਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਆਪਣੇ ਕਾਲਜ ਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ | ਨਾਨ ਮੈਡੀਕਲ 'ਚੋਂ ਲਵਪ੍ਰੀਤ ਕੌਰ ਨੇ 8.60 ਐੱਸ.ਜੀ.ਪੀ.ਏ. ਪ੍ਰਾਪਤ ਕਰ ਕੇ ਕਾਲਜ ਵਿਚੋਂ ਪਹਿਲਾ, ਹਰਪ੍ਰੀਤ ਕੌਰ ਨੇ 8.56 ਐੱਸ.ਜੀ.ਪੀ.ਏ. ਪ੍ਰਾਪਤ ਕਰ ਕੇ ਦੂਜਾ, ਤਿ੍ਪਤਦੀਪ ਕੌਰ ਨੇ 8.52 ਐੱਸ.ਜੀ.ਪੀ.ਏ. ਪ੍ਰਾਪਤ ਕਰਕੇ ਤੀਜਾ ਤੇ ਅਮਨਦੀਪ ਕੌਰ ਨੇ 8.48 ਐੱਸ.ਜੀ.ਪੀ.ਏ. ਪ੍ਰਾਪਤ ਕਰਕੇ ਚੌਥਾ ਸਥਾਨ ਹਾਸਲ ਕੀਤਾ | ਮੈਡੀਕਲ ਵਿਚੋਂ ਡਾਰਥੀ ਖੋਖਰ ਨੇ 8.04 ਐੱਸ.ਜੀ.ਪੀ.ਏ. ਪ੍ਰਾਪਤ ਕਰ ਕੇ ਕਾਲਜ 'ਚੋਂ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਜਸਲੀਨ ਕੌਰ ਨੇ 7.80 ਐੱਸ.ਜੀ.ਪੀ.ਏ. ਪ੍ਰਾਪਤ ਕਰਕੇ ਕਾਲਜ ਵਿਚੋਂ ਦੂਸਰਾ, ਹਰਸ਼ਿਤਾ ਨੇ 7.48 ਐੱਸ.ਜੀ.ਪੀ.ਏ. ਪ੍ਰਾਪਤ ਕਰ ਕੇ ਤੀਜਾ ਤੇ ਰਮਨਦੀਪ ਕੌਰ ਨੇ 7.00 ਐੱਸ.ਜੀ.ਪੀ.ਏ. ਪ੍ਰਾਪਤ ਕਰ ਕੇ ਚੌਥਾ ਸਥਾਨ ਹਾਸਲ ਕੀਤਾ | ਇਸ ਮੌਕੇ ਸਾਇੰਸ ਵਿਭਾਗ ਦੇ ਪ੍ਰੋਫੈਸਰ ਡਾਕਟਰ ਜੇ.ਪੀ. ਸਿੰਘ, ਡਾ. ਰਾਜਨ ਚੌਧਰੀ, ਡਾ. ਅਮਿਤਾ, ਪ੍ਰੋ. ਮਨਦੀਪ ਬੇਦੀ, ਡਾ. ਅੰਜੂ ਪੁਰੀ, ਪ੍ਰੋ. ਅਨੂ, ਡਾ. ਈਸ਼ਾ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸਬਜ਼ੀ ਦੀ ਦੁਕਾਨ ਤੋਂ ਚਿੱਟੇ ਦਿਨ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਮਾਨ ਸਰਕਾਰ ਨੇ 4 ਸਾਲ ਦੇ ਰਾਜ ਦੌਰਾਨ ਸਾਰੇ ਵਾਅਦੇ ਕੀਤੇ ਪੂਰੇ- ਹਲਕਾ ਇੰਚਾਰਜ ਪੰਨੂੰ
Ad Position 24