ਬਟਾਲਾ, 4 ਮਈ (ਰਾਕੇਸ਼ ਰੇਖੀ)-ਆਪਣੇ ਪਿੰਡ ਜਾ ਰਹੇ ਬਜ਼ੁਰਗ ਨੂੰ ਰਸਤੇ ਵਿਚ ਲੁਟੇਰਿਆਂ ਨੇ ਮੋਟਰਸਾਈਕਲ ਦੀ ਟੱਕਰ ਮਾਰ ਕੇ ਜ਼ਮੀਨ 'ਤੇ ਥੱਲੇ ਸੁੱਟ ਦਿੱਤਾ ਤੇ ਉਸ ਦੀ ਸਕੂਟੀ ਤੇ ਨਗਦੀ ਖੋਹ ਕੇ ਫਰਾਰ ਹੋ ਗਏ | ਥਾਣਾ ਘਣੀਏ ਕੇ ਬਾਂਗਰ ਦੇ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪਿੰਡੀ ਦੇ ਰਹਿਣ ਵਾਲੇਂ 75 ਸਾਲਾ ਸਤਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨ ਕਿਸੇ ਕੰਮ ਲਈ ਫਤਹਿਗੜ੍ਹ ਚੂੜੀਆਂ ਗਿਆ ਸੀ | ਵਾਪਸੀ 'ਤੇ ਜਦੋਂ ਉਹ ਸਵੇਰੇ ਕਰੀਬ 11:45 ਵਜੇ ਪਿੰਡ ਦੇ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ 'ਤੇ ਆਏ 2 ਨੌਜਵਾਨਾਂ ਨੇ ਉਸ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਸਕੂਟੀ ਬੇਕਾਬੂ ਹੋ ਗਈ ਤੇ ਉਹ ਜ਼ਮੀਨ 'ਤੇ ਡਿੱਗ ਪਿਆ | ਲੁਟੇਰਿਆਂ ਨੇ ਡਿੱਗੇ ਪਏ ਦੀ ਜੇਬ ਵਿਚ 2000 ਰੁਪਏ ਕੱਢ ਲਏ ਤੇ ਉਸ ਦੀ ਸਕੂਟੀ ਲੈ ਕੇ ਫਰਾਰ ਹੋ ਗਏ | ਪੁਲਿਸ ਨੇ ਲੁਟੇਰਿਆਂ ਦੇ ਮੋਟਰਸਾਈਕਲ ਦੇ ਨੰਬਰ ਦਾ ਪਤਾ ਲਗਾ ਲਿਆ ਹੈ ਅਤੇ ਉਨ੍ਹਾਂ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ |