06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਵੀ.ਐੱਮ.ਐੱਸ. ਇੰਸਟੀਚਿਊਟ 'ਚ ਯੋਗਾ ਤੇ ਧਿਆਨ ਕੈਂਪ

Ad Position 21
No active advertisement
ਅਜੀਤ ਡੈਸਕ 05-05-2026
ਬਟਾਲਾ, 4 ਮਈ (ਸਤਿੰਦਰ ਸਿੰਘ)-ਵੀ.ਐੱਮ.ਐੱਸ. ਇੰਸਟੀਚਿਊਟ ਬਟਾਲਾ 'ਚ ਯੋਗ ਤੇ ਧਿਆਨ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਵੱਡੀ ਗਿਣਤੀ ਵਿਚ ਸਟਾਫ਼ ਤੇ ਵਿਦਿਆਰਥੀਆਂ ਨੇ ਭਾਗ ਲਿਆ | ਕੈਂਪ ਵਿਚ ਮਾਹਿਰ ਜਤਿੰਦਰ, ਯੋਗੇਸ਼, ਵਿਰਾਟ, ਸਾਹਿਲ, ਮੈਡਮ ਭਾਵਨਾ ਨੇ ਸਟਾਫ਼ ਤੇ ਵਿਦਿਆਰਥਣਾਂ ਨੂੰ ਯੋਗਾ ਦੇ ਵੱਖ-ਵੱਖ ਅਭਿਆਸਾਂ ਦੇ ਵਿਹਾਰਕ ਪ੍ਰਦਰਸ਼ਨ ਰਾਹੀਂ ਆਸਨ ਕਰਵਾਏ ਗਏ | ਕਾਲਜ ਡਾਇਰੈਕਟਰ ਸ਼੍ਰੀਮਤੀ ਨਿਰਮਲ ਪਾਂਧੇ, ਰਜਿਸਟਰਾਰ ਜਤਿੰਦਰ ਸਿੰਘ ਤੇ ਕਾਲਜ ਪਿ੍ੰਸੀਪਲ ਨੇ ਮਾਹਿਰਾਂ ਵਲੋਂ ਵਿਦਿਆਰਥੀਆਂ ਤੇ ਸਟਾਫ਼ ਨੂੰ ਯੋਗਾ ਆਸਨ ਤੇ ਧਿਆਨ ਦੀ ਮਹੱਤਤਾ ਤੇ ਲਾਭਾਂ ਬਾਰੇ ਜਾਣਕਾਰੀ ਦੇਣ 'ਤੇ ਧੰਨਵਾਦ ਜਾਹਿਰ ਕੀਤਾ | ਉਨ੍ਹਾਂ ਕਿਹਾ ਕਿ ਅੱਜ ਦੇ ਭੱਜ-ਨੱਠ ਦੇ ਯੁੱਗ 'ਚ ਯੋਗਾ ਆਸਨਾਂ ਤੇ ਧਿਆਨ ਰਾਹੀਂ ਸਰੀਰ ਨੂੰ ਨਿਰੋਗ ਰੱਖਿਆ ਜਾ ਸਕਦਾ ਹੈ | ਇਸ ਲਈ ਯੋਗ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਹਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਕੁਲਦੀਪ ਸਿੰਘ ਕਾਹਲੋਂ ਵਲੋਂ ਲੱਡੂ ਵੰਡ ਕੇ ਵਰਕਰਾਂ ਨਾਲ ਕੀਤੀ ਖੁਸ਼ੀ ਸਾਂਝੀ ਕਾਂਗਰਸ ਪਾਰਟੀ ਨੇ ਹਰਵਿ... ਅਗਲੀ ਖ਼ਬਰ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ 'ਸੰਧੂਰਦਾਨੀ' ਲੋਕ ਅਰਪਣ
Ad Position 24